ਫ਼ੌਜ ਅਭਿਆਸ ਦੌਰਾਨ ਤੋਪ ਦਾ ਗੋਲਾ ਫਾਇਰਿੰਗ ਰੇਂਜ ਦੇ ਬਾਹਰ ਡਿੱਗਿਆ, 3 ਲੋਕਾਂ ਦੀ ਮੌਤ

Wednesday, Mar 08, 2023 - 04:09 PM (IST)

ਫ਼ੌਜ ਅਭਿਆਸ ਦੌਰਾਨ ਤੋਪ ਦਾ ਗੋਲਾ ਫਾਇਰਿੰਗ ਰੇਂਜ ਦੇ ਬਾਹਰ ਡਿੱਗਿਆ, 3 ਲੋਕਾਂ ਦੀ ਮੌਤ

ਗਯਾ (ਭਾਸ਼ਾ)- ਬਿਹਾਰ ਦੇ ਗਯਾ ਜ਼ਿਲ੍ਹੇ ਦੇ ਬਾਰਾਚੱਟੀ ਥਾਣੇ ਅਧੀਨ ਗੁਲਰਵੇਦ ਪਿੰਡ 'ਚ ਫ਼ੌਜ ਵਲੋਂ ਕੀਤੇ ਜਾ ਰਹੇ ਅਭਿਆਸ ਦੌਰਾਨ ਛੱਡੇ ਗਏ ਤੋਪ ਦੇ ਇਕ ਗੋਲੇ ਦੀ ਲਪੇਟ 'ਚ ਆਉਣ ਨਾਲ ਤਿੰਨ ਪਿੰਡ ਵਾਸੀਆਂ ਦੀ ਹਾਦਸੇ ਵਾਲੀ ਜਗ੍ਹਾ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਗਯਾ ਦੇ ਸੀਨੀਅਰ ਪੁਲਸ ਸੁਪਰਡੈਂਟ ਆਸ਼ੀਸ਼ ਭਾਰਤੀ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਸੁਪਰਡੈਂਟ ਦੀ ਅਗਵਾਈ 'ਚ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ ਹੈ। 

ਪੁਲਸ ਕਈ ਬਿੰਦੂਆਂ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਫਾਇਰਿੰਗ ਰੇਂਜ ਦੇ ਬਾਹਰ ਤੋਪ ਦਾ ਗੋਲਾ ਕਿਵੇਂ ਡਿੱਗਿਆ। ਮ੍ਰਿਤਕਾਂ 'ਚ ਗੁਲਰਵੇਦ ਸਿੰਘ ਵਾਸੀ ਇਕ ਹੀ ਪਰਿਵਾਰ ਦੇ 2 ਪੁਰਸ਼ਾਂ ਅਤੇ ਇਕ ਔਰਤ ਸ਼ਾਮਲ ਹਨ। ਇਸ ਹਾਦਸੇ 'ਚ ਜ਼ਖ਼ਮੀ 2 ਔਰਤਾਂ ਸਮੇਤ ਤਿੰਨ ਲੋਕਾਂ ਦਾ ਇਲਾਜ ਗਯਾ ਸ਼ਹਿਰ ਸਥਿਤ ਮੈਡੀਕਲ ਹਸਪਤਾਲ 'ਚ ਚੱਲ ਰਿਹਾ ਹੈ। ਮ੍ਰਿਤਕਾਂ ਦੀ ਰਿਸ਼ਤੇਦਾਰ ਮੰਜੂ ਦੇਵੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਮੈਂਬਰ ਜਦੋਂ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ, ਉਦੋਂ ਅਚਾਨਕ ਉਕਤ ਤੋਪ ਦਾ ਗੋਲਾ ਆ ਕੇ ਡਿੱਗਿਆ, ਜਿਸ ਦੀ ਲਪੇਟ 'ਚ ਆ ਕੇ ਉਸ ਦੇ ਪਰਿਵਾਰ ਦੇ ਮੈਂਬਰ ਜ਼ਖ਼ਮੀ ਹੋ ਗਏ।


author

DIsha

Content Editor

Related News