ਬੱਚਿਆਂ ਸਮੇਤ ਨਹਿਰ ''ਚ ਛਾਲ ਮਾਰਨ ਵਾਲੀ ਮਾਂ ਨੂੰ ਲੋਕਾਂ ਨੇ ਬਚਾਇਆ, ਬੇਟੇ ਦੀ ਮਿਲੀ ਲਾਸ਼

05/16/2019 10:36:02 AM

ਹਾਜੀਪੁਰ— ਮੰਗਲਵਾਰ ਸ਼ਾਮ ਅੱਡਾ ਝੀਰ ਦਾ ਖੂਹ ਕੋਲ ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ 'ਚ ਡਿੱਗੀ ਔਰਤ ਨੂੰ ਪਿੰਡ ਖਟਿਗੜ੍ਹ ਕੋਲੋਂ ਲੋਕਾਂ ਨੇ ਬਾਹਰ ਕੱਢਿਆ ਸੀ ਪਰ ਔਰਤ ਨਾਲ ਨਹਿਰ ਤੱਕ ਆਏ 2 ਬੱਚੇ ਲਾਪਤਾ ਸਨ। ਬੁੱਧਵਾਰ ਨੂੰ ਇਕ ਬੱਚੇ ਦੀ ਲਾਸ਼ ਨਹਿਰ ਦੇ ਪਾਵਰ ਹਾਊਸ ਨੰਬਰ-2 ਕੋਲੋਂ ਮਿਲੀ। ਸੂਚਨਾ ਮਿਲਣ ਤੋਂ ਬਾਅਦ ਇੰਦੂ ਬਾਲਾ ਦਾ ਸੀ.ਆਰ.ਪੀ.ਐੱਫ. ਚੰਡੀਗੜ੍ਹ 'ਚ ਤਾਇਨਾਤ ਪਤੀ ਅਜੇ ਕੁਮਾਰ ਮੰਗਲਵਾਰ ਦੇਰ ਰਾਤ ਪਿੰਡ ਪੁੱਜਿਆ। ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਅਜੇ ਕੁਮਾਰ ਨੇ ਦੱਸਿਆ ਇਕ ਉਸ ਦੀ ਪਤਨੀ ਇੰਦੂ ਬਾਲਾ ਫੋਨ 'ਤੇ ਦਬਾਅ ਬਣਾਉਂਦੀ ਸੀ ਕਿ ਉਹ ਪੜ੍ਹੀ-ਲਿਖੀ ਹੈ ਅਤੇ ਘਰ 'ਚ ਉਸ ਤੋਂ ਸਾਰਾ ਕੰਮ ਹੀ ਕਰਵਾਇਆ ਜਾ ਰਿਹਾ ਹੈ। ਇਸ ਲਈ ਉਹ ਵੱਖ ਰਹਿਣਾ ਚਾਹੁੰਦੀ ਹੈ। ਉਸ ਨੂੰ ਬਾਹਰ ਕਮਰਾ ਦਿਵਾਇਆ ਜਾਵੇ। ਅਜੇ ਨੇ ਕਿਹਾ ਕਿ ਉਸ ਨੇ ਪਤਨੀ ਨੂੰ ਸਮਝਾਇਆ ਸੀ, ਇੰਨੀ ਜਲਦੀ ਕੁਝ ਨਹੀਂ ਹੋ ਸਕਦਾ। ਉਹ ਛੁੱਟੀ 'ਤੇ ਆਏਗਾ ਤਾਂ ਸਭ ਕੁਝ ਠੀਕ ਕਰ ਦੇਵੇਗਾ।

ਬੇਕਸੂਰ ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ
ਇਸ ਤੋਂ ਬਾਅਦ ਪਤਨੀ ਨੇ ਗੁੱਸੇ 'ਚ ਫੋਨ ਕੱਟ ਦਿੱਤਾ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਪਿਤਾ ਦਾ ਫੋਨ ਆਇਆ ਕਿ ਨੂੰਹ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਦਵਾਈ ਦਾ ਬਹਾਨਾ ਬਣਾ ਕੇ ਕਿਤੇ ਚੱਲੀ ਗਈ ਹੈ। ਸ਼ਾਮ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੂੰ ਲੋਕਾਂ ਨੇ ਨਹਿਰ 'ਚੋਂ ਬਾਹਰ ਕੱਢਿਆ ਅਤੇ ਦੋਵੇਂ ਬੱਚੇ ਲਾਪਤਾ ਹਨ। ਅਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਹੀ ਦੋਹਾਂ ਬੇਕਸੂਰ ਬੱਚਿਆਂ ਨੂੰ ਨਾਲ ਲੈ ਕੇ ਨਹਿਰ 'ਚ ਛਾਲ ਮਾਰੀ ਸੀ। ਉਸ ਨੂੰ ਤਾਂ ਲੋਕਾਂ ਨੇ ਬਚਾ ਲਿਆ ਪਰ ਬੱਚੇ ਨਹੀਂ ਬਚ ਸਕੇ। ਤਲਵਾੜਾ ਪੁਲਸ ਨੇ ਇੰਦੂ ਬਾਲਾ ਵਿਰੁੱਧ ਧਾਰਾ-309 ਅਤੇ 304 ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਪੈਰ ਫਿਸਲਣ ਕਾਰਨ ਨਹਿਰ 'ਚ ਡਿੱਗੀ
ਮੰਗਲਵਾਰ ਨੂੰ ਜਦੋਂ ਇੰਦੂ ਨੂੰ ਨਹਿਰ 'ਚ ਬਾਹਰ ਕੱਢਿਆ ਗਿਆ ਤਾਂ ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਬੇਟੀ ਹਰਸ਼ਿਤਾ ਅਤੇ ਬੇਟੇ ਅਨਿਰੁਧ ਨਾਲ ਪੀਲੀਏ ਦੀ ਝਾੜ-ਫੂਕ ਕਰਵਾਉਣ ਜਾ ਰਹੀ ਸੀ। ਅੱਡਾ ਝੀਰ ਦਾ ਖੂਹ ਕੋਲ ਬੇਟੇ ਨੂੰ ਟਾਇਲਟ ਕਰਵਾਉਣ ਉਹ ਨਹਿਰ 'ਤੇ ਆਈ। ਇੱਥੇ ਲੜਕੇ ਨੂੰ ਟਾਇਲਟ ਕਰਵਾਉਣ ਤੋਂ ਬਾਅਦ ਜਦੋਂ ਉਹ ਪਾਣੀ ਲੈਣ ਨਹਿਰ 'ਚ ਉਤਰੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ 'ਚ ਡਿੱਗ ਗਈ, ਜਦੋਂ ਕਿ ਬੱਚੇ ਨਹਿਰ ਦੇ ਬਾਹਰ ਖੜ੍ਹੇ ਸਨ।


DIsha

Content Editor

Related News