ਤਾਜ ਮਹੱਲ ਨੂੰ ਦੇਖ ਕੇ ਖੁਸ਼ ਹੋਈ ਕੈਨੇਡੀਅਨ ਮੰਤਰੀ ਬਰਦੀਸ਼ ਚੱਗਰ (ਤਸਵੀਰਾਂ)

02/19/2018 3:37:09 PM

ਨਵੀਂ ਦਿੱਲੀ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਫੇਰੀ 'ਤੇ ਹਨ ਅਤੇ ਉਨ੍ਹਾਂ ਨਾਲ 6 ਮੈਂਬਰੀ ਵਫਦ ਵੀ ਪੁੱਜਾ ਹੈ। ਐਤਵਾਰ ਨੂੰ ਕੈਨੇਡਾ ਦੀ ਲਘੂ ਉਦਯੋਗ ਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ, ਪੀ. ਐੱਮ. ਟਰੂਡੋ , ਰੱਖਿਆ ਮੰਤਰੀ ਹਰਜੀਤ ਸੱਜਣ, ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਬੁਨਿਆਦੀ ਢਾਂਚਾ ਮੰਤਰੀ ਅਤੇ ਭਾਈਚਾਰਕ ਮੰਤਰੀ ਅਮਰਜੀਤ ਸੋਹੀ, ਸੰਸਦ ਮੈਂਬਰ ਕ੍ਰਿਸਟੀ ਡੰਕਨ ਨਾਲ ਤਾਜ ਮਹੱਲ ਗਈ। ਹਰ ਕੋਈ ਤਾਜ ਮਹੱਲ ਦੀ ਖੂਬਸੂਰਤੀ ਦੇਖ ਕੇ ਖੁਸ਼ ਨਜ਼ਰ ਆ ਰਿਹਾ ਸੀ।

PunjabKesari

ਬਰਦੀਸ਼ ਚੱਗਰ ਨੇ ਇਹ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ। 

PunjabKesari
ਬਰਦੀਸ਼ ਨੇ ਪੀ. ਐੱਮ. ਟਰੂਡੋ, ਭਾਰਤੀ ਹਾਈ ਕਮਿਸ਼ਨਰ ਨਾਦਿਰ ਪਟੇਲ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ, ਕ੍ਰਿਸਟੀ ਡੰਕਨ ਅਤੇ ਨਵਦੀਪ ਬੈਂਸ ਨਾਲ ਵੀ ਤਸਵੀਰਾਂ ਖਿਚਵਾਈਆਂ, ਜੋ ਉਨ੍ਹਾਂ ਦੀ ਭਾਰਤ ਫੇਰੀ ਦੀ ਖੁਸ਼ੀ ਨੂੰ ਸਾਂਝੀਆਂ ਕਰਦੀਆਂ ਹਨ।  ਬਰਦੀਸ਼ ਨੇ ਟਵੀਟ ਕਰਦਿਆਂ ਭਾਰਤ ਅਤੇ ਕੈਨੇਡਾ ਦੇ ਮਜ਼ਬੂਤ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਕਰਨ ਦੀ ਗੱਲ ਆਖੀ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਆਮ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ।


Related News