UN 'ਚ ਜੈਸ਼ੰਕਰ ਦੀ ਫਟਕਾਰ ਮਗਰੋਂ ਕੈਨੇਡਾ ਨੇ ਸੁਣਾਇਆ 'ਦੁਖੜਾ', ਕਿਹਾ- ਵਿਦੇਸ਼ੀ ਦਖ਼ਲ ਕਾਰਨ ਖ਼ਤਰੇ 'ਚ ਲੋਕਤੰਤਰ

Wednesday, Sep 27, 2023 - 11:45 AM (IST)

ਨਿਊਯਾਰਕ- ਖਾਲਿਸਤਾਨੀ ਅੱਤਵਾਦੀ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਕੈਨੇਡਾ ਦੀ ਆਲੋਚਨਾ ਕੀਤੀ। ਬਿਨਾਂ ਨਾਂ ਲਏ ਉਨ੍ਹਾਂ ਕਿਹਾ ਕਿ ਸਿਆਸੀ ਫਾਇਦੇ ਲਈ ਅੱਤਵਾਦ ਨੂੰ ਉਤਸ਼ਾਹਤ ਕਰਨਾ ਗਲਤ ਹੈ। ਜੈਸ਼ੰਕਰ ਦੀ ਇਸ ਟਿੱਪਣੀ ਤੋਂ ਬਾਅਦ ਕੈਨੇਡੀਅਨ ਰਾਜਦੂਤ ਰਾਬਰਟ ਰੇਅ ਲੋਕਤੰਤਰ ਦੀ ਦੁਹਾਈ ਦੇਣ ਲੱਗੇ। ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲ ਕਾਰਨ ਉਨ੍ਹਾਂ ਦੇ ਦੇਸ਼ ਵਿੱਚ ਲੋਕਤੰਤਰ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਵਿੱਚ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਭਾਰਤ ਨੇ ਤੁਰੰਤ ਉਸ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਜਗਮੀਤ ਸਿੰਘ ਦਾ ਵੱਡਾ ਬਿਆਨ, ਨਿੱਝਰ ਦੇ ਕਤਲ 'ਚ ਭਾਰਤ ਦੀ ਭੂਮਿਕਾ 'ਤੇ ਸਪੱਸ਼ਟ ਜਾਣਕਾਰੀ

ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਨੇ ਕਿਹਾ ਕਿ ਵਿਦੇਸ਼ੀ ਦਖ਼ਲ ਕਾਰਨ ਪੂਰੀ ਦੁਨੀਆ ਵਿੱਚ ਲੋਕਤੰਤਰ ਖ਼ਤਰੇ ਵਿੱਚ ਪੈ ਗਿਆ ਹੈ। ਕੈਨੇਡੀਅਨ ਰਾਜਦੂਤ ਰਾਬਰਟ ਰੇਅ ਨੇ ਕਿਹਾ, ਮੈਂ ਦੱਸਣਾ ਚਾਹੁੰਦਾ ਹਾਂ ਕਿ ਕੈਨੇਡਾ ਦੇ ਲੋਕ ਵੀ ਮਹਿੰਗਾਈ, ਆਰਟੀਫੀਸ਼ੀਅਲ ਇੰਟੈਲੀਜੈਂਸ, ਵਿਦੇਸ਼ੀ ਦਖ਼ਲਅੰਦਾਜ਼ੀ, ਗਲਤ ਜਾਣਕਾਰੀ ਤੋਂ ਚਿੰਤਤ ਹਨ। ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ 'ਤੇ ਨਿੱਝਰ ਜਾਂ ਭਾਰਤ ਦਾ ਨਾਂ ਵੀ ਨਹੀਂ ਲਿਆ।

ਇਹ ਵੀ ਪੜ੍ਹੋ: 2 ਗੱਡੀਆਂ, 6 ਹਮਲਾਵਰ, 50 ਗੋਲੀਆਂ, ਕੈਨੇਡਾ 'ਚ 90 ਸਕਿੰਟਾਂ 'ਚ ਇੰਝ ਹੋਇਆ ਸੀ ਨਿੱਝਰ ਦਾ ਕਤਲ

ਦੱਸ ਦਈਏ ਕਿ ਸੰਯੁਕਤ ਰਾਸ਼ਟਰ 'ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਉਹ ਦਿਨ ਖ਼ਤਮ ਹੋ ਗਏ ਹਨ ਜਦੋਂ ਕੁਝ ਦੇਸ਼ ਆਪਣਾ ਏਜੰਡਾ ਚਲਾਉਂਦੇ ਸਨ ਅਤੇ ਦੂਜੇ ਦੇਸ਼ ਇਸ 'ਤੇ ਚੱਲਣ ਲੱਗਦੇ ਸਨ। ਹੁਣ ਵੀ ਕੁਝ ਦੇਸ਼ ਏਜੰਡੇ ਚਲਾਉਂਦੇ ਹਨ ਪਰ ਉਨ੍ਹਾਂ ਦੀ ਪਾਲਣਾ ਕਰਨ ਵਾਲਾ ਕੋਈ ਨਹੀਂ ਹੈ। ਆਪਣੇ ਫਾਇਦੇ ਲਈ ਖੇਤਰੀ ਅਖੰਡਤਾ ਅਤੇ ਸਨਮਾਨ ਦੇ ਨਾਲ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣਾ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਗਲਤ ਹੈ। ਕੈਨੇਡੀਅਨ ਰਾਜਦੂਤ ਨੇ ਕਿਹਾ, ਅਸੀਂ ਵੀ ਸਮਾਨਤਾ 'ਤੇ ਜ਼ੋਰ ਦਿੰਦੇ ਹਾਂ। ਸਾਨੂੰ ਆਜ਼ਾਦ ਜਮਹੂਰੀ ਸਮਝ ਨੂੰ ਕਾਇਮ ਰੱਖਣਾ ਹੋਵੇਗਾ। ਅਸੀਂ ਸਿਆਸੀ ਫਾਇਦੇ ਲਈ ਇੱਕ-ਦੂਜੇ ਨਾਲ ਕੀਤੇ ਸਮਝੌਤਿਆਂ ਨੂੰ ਤੋੜ ਨਹੀਂ ਸਕਦੇ। ਰਾਜਦੂਤ ਨੇ ਕਿਹਾ ਕਿ ਜੇਕਰ ਅਸੀਂ ਨਿਯਮਾਂ ਨੂੰ ਤੋੜਨਾ ਸ਼ੁਰੂ ਕੀਤਾ ਤਾਂ ਸੁੰਤਤਰ ਸਮਾਜ ਦੀ ਧਾਰਨਾ ਖ਼ਤਰੇ ਵਿੱਚ ਪੈ ਜਾਵੇਗੀ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News