ਕੈਨੇਡਾ ਦੇ ਇਸ ਸ਼ਹਿਰ ਨੇ Dr. B. R. Ambedkar ਦੇ ਜਨਮ ਦਿਵਸ ''ਤੇ ਲਿਆ ਇਤਿਹਾਸਕ ਫੈਸਲਾ
Monday, Apr 13, 2020 - 11:36 PM (IST)
ਬਰਨਬੀ - 14 ਅਪ੍ਰੈਲ, 1891 ਨੂੰ ਭਾਰਤ ਵਿਚ ਲੋਕਾਂ ਦੇ ਅਧਿਕਾਰਾਂ, ਸਮਾਨਤਾ ਅਤੇ ਔਰਤਾਂ ਦੇ ਹੱਕ ਲਈ ਲੱਡ਼ਣ ਵਾਲੇ ਭਾਰਤ ਰਤਨ ਡਾ. ਭੀਮ ਰਾਓ ਅਬੰਡੇਕਰ ਦਾ ਜਨਮ ਹੋਇਆ ਸੀ। ਭਾਰਤ ਸਮੇਤ ਕਈ ਦੇਸ਼ਾਂ ਦੇ ਲੋਕ ਡਾ. ਅੰਬੇਡਕਰ ਦਾ ਜਨਮ ਦਿਵਸ 'ਸਮਾਨਤਾ ਦਿਵਸ' ਦੇ ਰੂਪ ਵਿਚ ਵੀ ਮਨਾਉਂਦੇ ਹਨ। ਉਥੇ ਹੀ ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਦੀ 'ਕਾਊਸਿਲ ਆਫ ਸਿਟੀ' ਨੇ ਡਾ. ਬੀ. ਆਰ ਅੰਬੇਡਕਰ ਨੇ ਜਨਮ ਦਿਵਸ 'ਤੇ ਇਕ ਇਤਿਹਾਸਕ ਫੈਸਲਾ ਕੀਤਾ ਹੈ। ਬਰਬਨੀ ਵਿਚ ਕਾਊਸਿਲ ਆਫ ਸਿਟੀ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਵਸ ਭਾਵ 14 ਅਪ੍ਰੈਲ ਨੂੰ 'ਡਾ. ਬੀ. ਆਰ. ਅੰਬੇਡਕਰ ਡੇਅ ਆਫ ਇਕਵਾਲਿਟੀ' ਵੱਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਇਕ ਅੰਗ੍ਰੇਜ਼ੀ ਵੈੱਬਸਾਈਟ ਨੂੰ ਬਰਨਬੀ ਸ਼ਹਿਰ ਦੇ ਕੌਂਸਲਰ ਸਵ ਧਾਲੀਵਾਲ ਨੇ ਦਿੱਤੀ।
ਕਾਊਸਿਲ ਦੇ ਮੀਟਿੰਗ ਦੌਰਾਨ ਧਾਲੀਵਾਲ ਨੇ ਆਖਿਆ ਕਿ ਡਾ. ਬੀ. ਆਰ. ਅੰਬੇਡਕਰ ਨੂੰ ਪੂਰੀ ਦੁਨੀਆ ਵਿਚ ਸਮਾਨਤਾ ਲਿਆਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਭਾਰਤ ਵਿਚ ਇਕ ਦਲਿਤ ਪਰਿਵਾਰ ਵਿਚ ਹੋਇਆ ਸੀ, ਉਨ੍ਹਾਂ ਨੇ ਆਪਣੀ ਵਿਦੇਸ਼ਾਂ ਵਿਚ ਪਡ਼ਾਈ ਪੂਰੀ ਕੀਤੀ ਅਤੇ ਭਾਰਤ ਆ ਕੇ ਉਨ੍ਹਾਂ ਡਰਾਫਟਿੰਗ ਕਮੇਟੀ ਵਿਚ ਅਹਿਮ ਰੋਲ ਅਦਾ ਕਰ ਭਾਰਤ ਦੇ ਸੰਵਿਧਾਨ ਦਾ ਖਰਡ਼ਾ ਤਿਆਰ ਕੀਤਾ। ਜਿਸ ਵਿਚ ਉਨ੍ਹਾਂ ਸਮਾਨਤਾ, ਮਨੁੱਖੀ ਅਧਿਕਾਰਾਂ ਨੂੰ ਪਹਿਲ ਦੇ ਆਧਾਰ ਨੂੰ ਤਰਜੀਹ ਦਿੱਤੀ।