‘ਕੈਨੇਡਾ ਬਣ ਗਿਆ ਦੂਜਾ ਪਾਕਿਸਤਾਨ, ਜੁਰਮ ਕਰੋ ਤੇ ਉਥੇ ਪਨਾਹ ਲਓ’

Wednesday, May 08, 2024 - 11:24 PM (IST)

‘ਕੈਨੇਡਾ ਬਣ ਗਿਆ ਦੂਜਾ ਪਾਕਿਸਤਾਨ, ਜੁਰਮ ਕਰੋ ਤੇ ਉਥੇ ਪਨਾਹ ਲਓ’

ਧਰਮਸ਼ਾਲਾ/ਗੱਗਲ (ਬਿਊਰੋ/ਅਨਜਾਨ)– ਆਲ ਇੰਡੀਆ ਐਂਟੀ-ਟੈਰੋਰਿਜ਼ਮ ਮੋਰਚਾ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਕੈਨੇਡਾ ਦੂਜਾ ਪਾਕਿਸਤਾਨ ਬਣ ਗਿਆ ਹੈ ਤੇ ਅੱਤਵਾਦੀ ਗੈਂਗਸਟਰ ਬਣ ਗਏ ਹਨ। ਇਹ ਦੁਨੀਆ ’ਚ ਦਹਿਸ਼ਤ ਫੈਲਾਉਣ ਦਾ ਅੱਡਾ ਬਣ ਗਿਆ ਹੈ, ਜੁਰਮ ਕਰੋ ਤੇ ਕੈਨੇਡਾ ’ਚ ਪਨਾਹ ਲਵੋ। ਬਿੱਟਾ ਨੇ ਸਵਾਲ ਕੀਤਾ ਕਿ ਕੀ ਉਹ ਦੇਸ਼ ਬਣਾ ਰਹੇ ਹਨ ਜਾਂ ਗੈਂਗਸਟਰਾਂ ਦਾ ਅੱਡਾ ਜਾਂ ਦੂਜੇ ਧਰਮਾਂ ਦਾ ਅਪਮਾਨ ਕਰਨ ਦਾ ਅੱਡਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਕੋਵਿਡ-19 ਕਾਰਨ ਪੰਜਾਬ ਸਮੇਤ ਦੇਸ਼ ਭਰ ’ਚ 3 ਮੌਤਾਂ, 118 ਨਵੇਂ ਮਾਮਲੇ ਆਏ ਸਾਹਮਣੇ

ਬਿੱਟਾ ਨੇ ਇਹ ਗੱਲ ਧਰਮਸ਼ਾਲਾ ’ਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਆਖੀ। ਬਿੱਟਾ ਪੀ. ਵੀ. ਨਰਸਿਮਹਾ ਰਾਓ ਮੈਮੋਰੀਅਲ ਫਾਊਂਡੇਸ਼ਨ ਵਲੋਂ ਵਿਸ਼ਵ ਸ਼ਾਂਤੀ ਲਈ ਦਲਾਈਲਾਮਾ ਦਾ ਸਨਮਾਨ ਕਰਨ ਆਏ ਸਨ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮਹਾ ਰਾਓ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਕੈਨੇਡਾ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਬਿੱਟਾ ਨੇ ਕਿਹਾ ਕਿ ਤੁਸੀਂ ਭਾਵੇਂ ਤਿਰੰਗੇ ਦਾ ਕਿੰਨਾ ਵੀ ਅਪਮਾਨ ਕਰ ਲਓ ਪਰ ਭਾਰਤ ’ਚ ਕਿਸੇ ਵੀ ਹਾਲਤ ’ਚ ਖ਼ਾਲਿਸਤਾਨ ਨਹੀਂ ਬਣ ਸਕਦਾ।

ਉਨ੍ਹਾਂ ਕਿਹਾ ਕਿ ਕੈਨੇਡਾ ਤੇ ਲਾਹੌਰ ’ਚ ਖ਼ਾਲਿਸਤਾਨ ਬਣਾਓ। ਭਾਰਤ ’ਚ ਖ਼ਾਲਿਸਤਾਨ ਲਈ ਕੋਈ ਥਾਂ ਨਹੀਂ ਹੈ। ਬਿੱਟਾ ਨੇ ਪੁੱਛਿਆ ਕਿ ਸਿੱਖ ਕੌਮ ਦੇ ਲੋਕ ਖ਼ਾਲਿਸਤਾਨ ਖ਼ਿਲਾਫ਼ ਕਿਉਂ ਨਹੀਂ ਬੋਲਦੇ ਹਨ। ਸਵਾਲ ਇਹ ਹੈ ਕਿ ਜਦੋਂ ਯੂ. ਕੇ. ਤੇ ਕੈਨੇਡਾ ’ਚ ਤਿਰੰਗੇ ਝੰਡੇ ਦਾ ਅਪਮਾਨ ਹੁੰਦਾ ਹੈ। ਭਾਰਤ ਮਾਤਾ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਜਦੋਂ ਮੰਦਰਾਂ ’ਤੇ ਹਮਲੇ ਹੁੰਦੇ ਹਨ ਤਾਂ ਸਿੱਖ ਭਰਾ ਚੁੱਪ ਕਿਉਂ ਰਹਿੰਦੇ ਹਨ। ਜੇਕਰ ਕੋਈ ਹਿੰਦੂ ਬੋਲਦਾ ਹੈ ਤਾਂ ਉਸ ਨੂੰ ਨਫ਼ਰਤ ਫੈਲਾਉਣ ਵਾਲਾ ਕਿਹਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News