ਕੈਲੀਗ੍ਰਾਫ਼ਰ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਇਹ ਕਸ਼ਮੀਰੀ ਕੁੜੀ
Thursday, Oct 22, 2020 - 12:16 PM (IST)
ਜੰਮੂ-ਕਸ਼ਮੀਰ: ਕੈਲੀਗ੍ਰਾਫ਼ਰ ਪਿਤਾ ਦੀ ਵਿਰਾਸਤ ਨੂੰ ਉਸ ਦੀ 21 ਸਾਲਾ ਕੁੜੀ ਧੀ ਅੱਗੇ ਵਧਾ ਰਹੀ ਹੈ। ਜਾਣਕਾਰੀ ਅਨੁਸਾਰ ਰਾਣੀ ਮੀਸਕੁਨ ਬੀ.ਯੂ.ਐੈੱਮ.ਐੱਸ. ਦੀ ਤੀਜੇ ਸਾਲ ਦੀ ਵਿਦਿਆਰਥਣ ਹੈ। ਉਸ ਨੇ ਤਾਲਾਬੰਦੀ ਦੌਰਾਨ ਕੈਲੀਗ੍ਰਾਫ਼ੀ 'ਚ ਆਪਣੀ ਦਿਲਚਸਪੀ ਨੂੰ ਵਧਾਇਆ ਹੈ। ਉਸ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਇਸ ਕਲਾ 'ਚ ਦਿਲਚਸਪੀ ਦਿਖਾ ਰਹੀ ਹੈ ਅਤੇ ਉਹ ਵੀ ਇਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਆਪਣੇ ਹੀ ਰੱਖਣ ਲੱਗੇ ਬੱਚੀਆਂ 'ਤੇ ਗੰਦੀ ਨਜ਼ਰ, ਹੁਣ ਮਾਮੇ ਵਲੋਂ ਮਾਸੂਮ ਭਾਣਜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ
ਰਾਣੀ ਨੇ ਦੱਸਿਆ ਕਿ ਉਸ ਦੇ ਪਿਤਾ ਸੁਲੇਖ ਕਰਦੇ ਸੀ ਅਤੇ ਉਸ ਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਸੀ। ਤਾਲਾਬੰਦੀ ਦੌਰਾਨ ਉਸ ਦੀ ਵੀ ਇਸ ਕਲਾ 'ਚ ਦਿਲਚਸਪੀ ਵੱਧ ਗਈ। ਇਸ ਦੌਰਾਨ ਉਸ ਨੇ ਡਰਾਇੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕ ਇਸ ਨੂੰ ਪਸੰਦ ਕਰਨ ਲੱਗ ਗਏ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕੀ ਇਹ ਕਲਾ ਮਰ ਜਾਵੇ। ਇਸ ਲਈ ਉਸਨੇ ਇਸ ਵਿਰਾਸਤ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਯੂ-ਟਿਊਬ 'ਤੇ ਕਾਲ ਗਰਲ ਲਿਖ ਕੁੜੀ ਦਾ ਫ਼ੋਨ ਨੰਬਰ ਕੀਤਾ ਜਨਤਕ, ਆਡੀਓ ਤੇ ਵੀਡੀਓ ਵੀ ਕੀਤੀ ਅਪਲੋਡ