ਵਿਅਕਤੀ ਨੇ ਰੱਖੀ ਅਜੀਬ ਡਿਮਾਂਡ, ਕਿਹਾ- PM ਮੋਦੀ ਨੂੰ ਬੁਲਾਓ, ਫਿਰ ਲਗਵਾਏਗਾ ਕੋਰੋਨਾ ਟੀਕਾ
Monday, Sep 27, 2021 - 11:11 AM (IST)
 
            
            ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਇਕ ਪਿੰਡ ’ਚ ਕੋਰੋਨਾ ਰੋਕੂ ਟੀਕਾ ਲਗਵਾਉਣ ਤੋਂ ਝਿਜਕ ਰਹੇ ਇਕ ਵਿਅਕਤੀ ਨੂੰ ਜਦੋਂ ਅਧਿਕਾਰੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਜਿਹੀ ਮੰਗ ਰੱਖੀ, ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ। ਵਿਅਕਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਹੀ ਟੀਕੇ ਦੀ ਪਹਿਲੀ ਡੋਜ਼ ਲਗਵਾਏਗਾ।
ਇਹ ਵੀ ਪੜ੍ਹੋ : ਰਾਹੁਲ ਨੇ ਕਿਸਾਨਾਂ ਦੇ ‘ਭਾਰਤ ਬੰਦ’ ਦਾ ਕੀਤਾ ਸਮਰਥਨ, ਅੰਦੋਲਨ ਨੂੰ ਦੱਸਿਆ ‘ਅਹਿੰਸਕ ਸੱਤਿਆਗ੍ਰਹਿ’
ਸ਼ਨੀਵਾਰ ਨੂੰ ਹੋਈ ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਉਕਤ ਵਿਅਕਤੀ ਕੋਲ ਜਾਣਗੇ ਅਤੇ ਉਸ ਨੂੰ ਸਮਝਾ ਕੇ ਟੀਕਾ ਲਗਵਾਉਣ ਲਈ ਰਾਜ਼ੀ ਕਰਨਗੇ। ਉਕਤ ਘਟਨਾ ਉਸ ਸਮੇਂ ਹੋਈ ਜਦੋਂ ਟੀਕਾਕਰਨ ਟੀਮ ਧਾਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 130 ਕਿਲੋਮੀਟਰ ਦੂਰ ਸਥਿਤ ਆਦਿਵਾਸੀ ਪਿੰਡ ਕੀਕਰਵਾਸ ਪਹੁੰਚੀ ਸੀ। ਅਧਿਕਾਰੀਆਂ ਅਨੁਸਾਰ ਪਿੰਡ ’ਚ ਸਿਰਫ਼ 2 ਲੋਕ ਜਿਨ੍ਹਾਂ ’ਚ ਪੁਰਸ਼ ਅਤੇ ਉਸ ਦੀ ਪਤਨੀ ਸ਼ਾਮਲ ਹੈ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਉਸ ਵਿਅਕਤੀ ਨਾਲ ਮੁੜ ਸੰਪਰਕ ਕਰਾਂਗੇ ਅਤੇ ਉਸ ਨੂੰ ਟੀਕਾ ਲਗਵਾਉਣ ਲਈ ਮਨਾਵਾਂਗੇ।
ਇਹ ਵੀ ਪੜ੍ਹੋ : ਭਾਰਤ ਬੰਦ: ਤਸਵੀਰਾਂ ’ਚ ਵੇੇਖੋ ਹਰਿਆਣਾ ’ਚ ਕਿਸਾਨਾਂ ਨੇ ਜਾਮ ਕੀਤੇ ਹਾਈਵੇਅ ਅਤੇ ਰੇਲਵੇ ਟਰੈਕ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            