ਅਮਰੀਕੀ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ

Thursday, Oct 01, 2026 - 09:16 AM (IST)

ਅਮਰੀਕੀ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਨੇ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨਾਲ ਕਥਿਤ ਤੌਰ ’ਤੇ ਠੱਗੀ ਮਾਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਸ ਨੇ ਕਾਲ ਸੈਂਟਰ ਦੇ ਮਾਲਕ ਅਤੇ ਭਾਈਵਾਲ ਸਮੇਤ ਸਾਰੇ ਮੁਲਜ਼ਮਾਂ ਨੂੰ ਨਾਰਾਇਣਾ ਇੰਡਸਟ੍ਰੀਅਲ ਏਰੀਆ ਤੋਂ ਗ੍ਰਿਫ਼ਤਾਰ ਕੀਤਾ।

ਇਕ ਅਧਿਕਾਰੀ ਨੇ ਦੱਸਿਆ ਕਿ ਕਾਲਰ ਫ਼ਰਜ਼ੀ ਅੰਗਰੇਜ਼ੀ ਨਾਵਾਂ ਹੇਠ ਅਮਰੀਕਾ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਸਨ। ਮੁਲਜ਼ਮ ਕਥਿਤ ਤੌਰ ’ਤੇ ਐਪਲ/ਆਈ. ਓ. ਐੱਸ. ਤਕਨੀਕੀ-ਸਹਾਇਤਾ ਅਧਿਕਾਰੀ ਬਣ ਕੇ ਟੋਲ-ਫ੍ਰੀ ਨੰਬਰਾਂ ਰਾਹੀਂ ਅਮਰੀਕਾ ਦੇ ਨਿਵਾਸੀਆਂ ਨਾਲ ਸੰਪਰਕ ਕਰਦੇ ਸਨ।

ਬਿਆਨ ’ਚ ਕਿਹਾ ਗਿਆ ਹੈ ਕਿ ਉਹ ਪੀੜਤਾਂ ਨੂੰ ਦੱਸਦੇ ਸਨ ਕਿ ਉਨ੍ਹਾਂ ਦੇ ਉਪਕਰਨਾਂ ਜਾਂ ਪ੍ਰਣਾਲੀਆਂ ਵਿਚ ਵਾਇਰਸ, ਮੈਲਵੇਅਰ ਜਾਂ ਅਸ਼ਲੀਲ ਸਮੱਗਰੀ ਪਾਈ ਗਈ ਹੈ ਅਤੇ ਤੁਰੰਤ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕਰ ਕੇ ਉਨ੍ਹਾਂ ਵਿਚ ਡਰ ਪੈਦਾ ਕਰਦੇ ਸਨ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਪੀੜਤਾਂ ਨੂੰ ਕਥਿਤ ਤੌਰ ’ਤੇ ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਗਿਫ਼ਟ ਕਾਰਡ ਖਰੀਦਣ ਲਈ ਰਾਜ਼ੀ ਕੀਤਾ ਜਾਂਦਾ ਸੀ। ਮੁਲਜ਼ਮ ਗਿਫ਼ਟ ਕਾਰਡ ਦੇ ਵੇਰਵੇ ਜਾਂ ਕੋਡ ਹਾਸਲ ਕਰ ਕੇ ਇਸ ਨੂੰ ਆਪਣੇ ਸਾਥੀਆਂ ਨਾਲ ਸਾਂਝਾ ਕਰਦੇ ਸਨ।


author

cherry

Content Editor

Related News