ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ ਅਮਰੀਕਾ : ਰਣਧੀਰ ਜਾਇਸਵਾਲ

Saturday, Oct 17, 2026 - 02:13 AM (IST)

ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ ਅਮਰੀਕਾ : ਰਣਧੀਰ ਜਾਇਸਵਾਲ

ਨਵੀਂ ਦਿੱਲੀ - ਭਾਰਤ ਨੇ ਅਮਰੀਕਾ ਦੇ ਇਲੀਨਾਇਸ ’ਚ ਇਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾ ਕੇ ਸਮੂਹਿਕ ਗੋਲੀਬਾਰੀ ਕਰਨ ਦੀ ਕਥਿਤ ਸਾਜ਼ਿਸ਼ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਸ਼ੁੱਕਰਵਾਰ ਨੂੰ ਅਮਰੀਕਾ ਤੋਂ ਉੱਥੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ (ਐੱਮ. ਈ. ਏ.) ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪ੍ਰੈੱਸ ਵਾਰਤਾ ਦੌਰਾਨ ਇਕ ਸਵਾਲ ਦੇ ਜਵਾਬ ’ਚ ਇਹ ਗੱਲ ਕਹੀ।

ਸ਼ਿਕਾਗੋ ਦੇ ਨੇੜੇ ਪੈਲੇਟਾਈਨ ’ਚ 19 ਸਾਲਾ ਇਕ ਨੌਜਵਾਨ ਨੂੰ ਐਤਵਾਰ ਨੂੰ ਇਲੀਨਾਇਸ ਦੇ ਆਰੋਰਾ ਸਥਿਤ ਸ਼੍ਰੀ ਵੈਂਕਟੇਸ਼ਵਰ ਮੰਦਰ ’ਚ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਨੌਜਵਾਨ ਦੀ ਰਾਈਫਲ ਜਾਮ ਹੋ ਜਾਣ ਕਾਰਨ ਉਸ ਦੀ ਸਾਜ਼ਿਸ਼ ਅਸਫ਼ਲ ਹੋ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਲੀਨਾਇਸ ਦੀ ਇਸ ਘਟਨਾ ਨੂੰ ਡੂੰਘੀ ਚਿੰਤਾ ਦਾ ਵਿਸ਼ਾ ਦੱਸਿਆ।
 


author

Inder Prajapati

Content Editor

Related News