DMK ਛੱਡਣ ਵਾਲੇ 6 ਵਿਧਾਇਕਾਂ ਖ਼ਿਲਾਫ਼ ਪਟੀਸ਼ਨ ਖਾਰਿਜ, ਸੁਪਰੀਮ ਕੋਰਟ ਨੇ ਕਿਹਾ-ਸਿਆਸੀ ਪ੍ਰਕਿਰਿਆ ਦਾ ਹਿੱਸਾ

Tuesday, Oct 27, 2026 - 02:44 PM (IST)

DMK ਛੱਡਣ ਵਾਲੇ 6 ਵਿਧਾਇਕਾਂ ਖ਼ਿਲਾਫ਼ ਪਟੀਸ਼ਨ ਖਾਰਿਜ, ਸੁਪਰੀਮ ਕੋਰਟ ਨੇ ਕਿਹਾ-ਸਿਆਸੀ ਪ੍ਰਕਿਰਿਆ ਦਾ ਹਿੱਸਾ

ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਨ੍ਹਾਂ 6 ਵਿਧਾਇਕਾਂ ਖ਼ਿਲਾਫ਼ ਦਾਇਰ ਇਕ ਪਟੀਸ਼ਨ ਖਾਰਿਜ ਕਰ ਦਿੱਤੀ, ਜਿਨ੍ਹਾਂ ਨੇ ਪਾਰਟੀ ਵ੍ਹਿਪ ਦੇ ਖ਼ਿਲਾਫ਼ ਵੋਟ ਦੇਣ ਤੋਂ ਬਾਅਦ ਸਵੈ-ਇੱਛਾ ਨਾਲ ਡੀ. ਐੱਮ. ਕੇ. ਨੂੰ ਛੱਡ ਦਿੱਤਾ ਸੀ। ਇਸ ਤੋਂ ਬਾਅਦ ’ਚ ਸੱਤਾਧਾਰੀ ਟੀ. ਵੀ. ਕੇ. ’ਚ ਸ਼ਾਮਲ ਹੋ ਗਏ ਸਨ। ਚੀਫ ਜਸਟਿਸ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਵਕੀਲ ਕੇ. ਸੁਥਨ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇਸ ਪਟੀਸ਼ਨ ’ਚ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਤਹਿਤ ਸੁਥਨ ਦੀ ਜਨਹਿੱਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ

ਬੈਂਚ ਨੇ ਪਟੀਸ਼ਨ ਖਾਰਿਜ ਕਰਦਿਆਂ ਕਿਹਾ, ‘‘ਕੋਈ ਅਸਤੀਫ਼ਾ ਦਿੰਦਾ ਹੈ ਅਤੇ ਮੰਤਰੀ ਬਣ ਜਾਂਦਾ ਹੈ, ਇਹ ਸਿਆਸੀ ਪ੍ਰਕਿਰਿਆ ਦਾ ਹਿੱਸਾ ਹੈ।’’ ਹਾਈ ਕੋਰਟ ਨੇ 24 ਸਤੰਬਰ ਨੂੰ ਜਨਹਿੱਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ’ਚ ‘ਚੋਣ ਖਰਚਾ ਸੁਰੱਖਿਆ’ ਤੰਤਰ ਬਣਾਉਣ ਅਤੇ ਡੀ. ਐੱਮ. ਕੇ. ਛੱਡ ਕੇ ਜਾਣ ਵਾਲੇ 6 ਮੈਂਬਰਾਂ ਨੂੰ 5 ਸਾਲਾਂ ਲਈ ਅਯੋਗ ਐਲਾਨਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਦੇਣ ਦਾ ਅਧਿਕਾਰ ਸੰਵਿਧਾਨਕ ਵਿਵਸਥਾ ਦਾ ਹੀ ਇਕ ਹਿੱਸਾ ਹੈ ਅਤੇ ਨਿਆਇਕ ਹੁਕਮ ਰਾਹੀਂ ਇਸ ’ਤੇ ਕਾਨੂੰਨ ਤੋਂ ਬਾਹਰ ਦੀ ਕੋਈ ਵਾਧੂ ਸ਼ਰਤ ਨਹੀਂ ਥੋਪੀ ਜਾ ਸਕਦੀ।

ਇਹ ਵੀ ਪੜ੍ਹੋ : Karwa Chauth Moon : ਕਰਵਾਚੌਥ ਦੀ ਰਾਤ ਜਾਣੋ ਕਿੰਨੇ ਵਜੇ ਹੋਵੇਗਾ 'ਚੰਨ ਦਾ ਦੀਦਾਰ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News