ਕਲਕੱਤਾ ਹਾਈ ਕੋਰਟ ਨੇ ਸ਼ੁਭੇਂਦੂ ਅਧਿਕਾਰੀ ਨੂੰ ਭਲਕੇ ਜਨਤਕ ਮੀਟਿੰਗ ਕਰਨ ਦੀ ਦਿੱਤੀ ਆਗਿਆ

Friday, Mar 08, 2024 - 06:22 PM (IST)

ਕਲਕੱਤਾ ਹਾਈ ਕੋਰਟ ਨੇ ਸ਼ੁਭੇਂਦੂ ਅਧਿਕਾਰੀ ਨੂੰ ਭਲਕੇ ਜਨਤਕ ਮੀਟਿੰਗ ਕਰਨ ਦੀ ਦਿੱਤੀ ਆਗਿਆ

ਕੋਲਕਾਤਾ, (ਭਾਸ਼ਾ)- ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਉੱਤਰੀ 24 ਪਰਗਨਾ ਜ਼ਿਲੇ ਦੇ ਨਜਾਤ ਥਾਣੇ ਅਧੀਨ ਅਕਰਤਾਲਾ ਖੇਤਰ ’ਚ 10 ਮਾਰਚ ਨੂੰ ਇਕ ਜਨਤਕ ਮੀਟਿੰਗ ਕਰਨ ਦੀ ਆਗਿਆ ਦੇ ਦਿੱਤੀ ਹੈ।

ਅਦਾਲਤ ਨੇ ਸ਼ੁੱਕਰਵਾਰ ਹਦਾਇਤ ਕੀਤੀ ਕਿ ਰੈਲੀ ’ਚ ਅਜਿਹਾ ਕੁਝ ਨਾ ਬੋਲਿਆ ਜਾਵੇ ਜਿਸ ਨਾਲ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੋਵੇ। ਇਹ ਇਲਾਕਾ ਸੰਦੇਸ਼ਖਾਲੀ ਨੇੜੇ ਹੈ। ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਦੀ ਰਿਹਾਇਸ਼ ਨਜਾਤ ਥਾਣਾ ਖੇਤਰ ਦੇ ਇਕ ਪਿੰਡ ’ਚ ਹੈ। ਸ਼ੇਖ ਇਸ ਸਮੇਂ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ’ਤੇ ਹਮਲੇ ਦੇ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ ਦੀ ਹਿਰਾਸਤ ’ਚ ਹੈ। ਅਧਿਕਾਰੀ ਦੀ ਬੇਨਤੀ ’ਤੇ ਜਸਟਿਸ ਜੈ .ਸੇਨਗੁਪਤਾ ਨੇ ਉਨ੍ਹਾਂ ਨੂੰ 10 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦਰਮਿਆਨ ਜਨਤਕ ਮੀਟਿੰਗ ਕਰਨ ਦੀ ਆਗਿਆ ਦਿੱਤੀ।


author

Rakesh

Content Editor

Related News