Cafe Coffee Day ਦੇ ਨਿਵੇਸ਼ਕਾਂ 'ਚ ਘਬਰਾਹਟ, 20 ਫੀਸਦੀ ਡਿੱਗੇ ਸ਼ੇਅਰ

07/30/2019 12:55:33 PM

ਨਵੀਂ ਦਿੱਲੀ — ਕੌਫੀ ਚੇਨ 'ਕੈਫੇ ਕੌਫੀ ਡੇਅ' ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵੀ.ਜੀ. ਸਿਧਾਰਥ ਸੋਮਵਾਰ ਸ਼ਾਮ ਤੋਂ ਲਾਪਤਾ ਹਨ। ਇਸ ਖਬਰ ਦੇ ਆਉਣ ਤੋਂ ਬਾਅਦ  ਮੰਗਲਵਾਰ ਨੂੰ ਕੈਫੇ ਕੌਫੀ ਡੇਅ ਦੇ ਸ਼ੇਅਰ 20 ਫੀਸਦੀ ਤੱਕ ਟੁੱਟ ਗਏ ਅਤੇ ਇਸ ਵਿਚ ਅੱਜ ਲੋਅਰ ਸਰਕਟ ਲੱਗ ਗਿਆ। ਬੰਬਈ ਸਟਾਕ ਐਕਸਚੇਂਜ 'ਤੇ ਕੰਪਨੀ ਦਾ ਸ਼ੇਅਰ 52 ਹਫਤਿਆਂ ਦੇ ਸਭ ਤੋਂ ਹੇਠਲੇ ਪੱਧਰ 154.05 ਰੁਪਏ 'ਤੇ ਆ ਗਿਆ।

ਇਸ ਗਿਰਾਵਟ ਨਾਲ ਕੈਫੇ ਕੌਫੀ ਡੇਅ ਦਾ ਮਾਰਕਿਟ ਕੈਪ 8000 ਕਰੋੜ ਰੁਪਏ ਘੱਟ ਹੋ ਗਿਆ। ਮਾਰਚ 2019 ਤੱਕ ਕੰਪਨੀ ਦਾ ਕੁੱਲ 6,547 ਕਰੋੜ ਰੁਪਏ ਦਾ ਕਰਜ਼ ਹੈ। ਪੁਲਸ ਮੁਤਾਬਕ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ.ਐਮ. ਕ੍ਰਿਸ਼ਣਾ ਦੇ ਜਵਾਈ ਸਿਧਾਰਥ ਬੈਂਗਲੁਰੂ ਤੋਂ ਸਕਲੇਸ਼ਪੁਰ ਲਈ ਨਿਕਲੇ ਸਨ ਪਰ ਰਸਤੇ 'ਚ ਉਨ੍ਹਾਂ ਨੇ ਡਰਾਈਵਰ ਨੂੰ ਬੈਂਗਲੁਰੂ ਚਲਣ ਲਈ ਕਿਹਾ। ਡਰਾਈਵਰ ਨੇ ਦੱਸਿਆ ਕਿ ਕੇਰਲ ਹਾਈਵੇਅ ਦੇ ਕੋਲ ਜਦੋਂ ਉਹ 3-4 ਕਿਲੋਮੀਟਰ ਅੰਦਰ ਗਏ ਤਾਂ ਸਿਧਾਰਥ ਨੇ ਪੁੱਲ ਦੇ ਕੋਲ ਗੱਡੀ ਰੋਕਣ ਲਈ ਕਿਹਾ। ਡਰਾਈਵਰ ਅਨੁਸਾਰ ਸਿਧਾਰਥ ਨੇ ਕਿਹਾ ਕਿ ਸੈਰ ਕਰਕੇ ਆਉਂਦੇ ਹਨ ਅਤੇ ਜਦੋਂ ਸ਼ਾਮ ਤੋਂ ਬਾਅਦ ਫੋਨ ਕੀਤਾ ਤਾਂ ਫੋਨ ਬੰਦ ਸੀ। ਬਾਅਦ ਵਿਚ ਉਨ੍ਹਾਂ ਦੇ ਬੇਟੇ ਨੂੰ ਫੋਨ ਕਰਕੇ ਦੱਸਿਆ ਅਤੇ ਸ਼ਿਕਾਇਤ ਦਰਜ ਕਰਵਾਈ ਗਈ । 

200 ਤੋਂ ਜ਼ਿਆਦਾ ਪੁਲਸ ਕਰਮਚਾਰੀ ਤੇ 25 ਗੋਤਾਖੋਰ ਕਰ ਰਹੇ ਭਾਲ

200 ਤੋਂ ਜ਼ਿਆਦਾ ਪੁਲਸ ਕਰਮਚਾਰੀ ਅਤੇ 25 ਗੋਤਾਖੋਰ ਸਿਧਾਰਥ ਦੀ ਭਾਲ ਕਰ ਰਹੇ ਹਨ। ਬੇਂਗਲੁਰੂ ਪੁਲਸ ਕਮਿਸ਼ਨਰ ਨੇ ਕਿਹਾ ਕਿ ਖੋਜੀ ਕੁੱਤਿਆਂ ਨੂੰ ਵੀ ਇਸ ਕੰਮ 'ਚ ਲਗਾਇਆ ਗਿਆ ਹੈ। ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਸਿਧਾਰਥ ਨੇ ਆਖਰੀ ਸਮੇਂ ਕਿਸ-ਕਿਸ ਨਾਲ ਗੱਲ ਕੀਤੀ।


Related News