ਹਿਮਾਚਲ ਪ੍ਰਦੇਸ਼: ਰੋਪ-ਵੇਅ ਹਾਦਸਾ, ਹੁਣ ਤੱਕ 7 ਸੈਲਾਨੀਆਂ ਨੂੰ ਬਚਾਇਆ ਗਿਆ

06/20/2022 5:03:02 PM

ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਟਿੰਬਰ ਟਰੇਲ ’ਚ ਇਕ ਰੋਪ-ਵੇਅ ’ਚ ਤਕਨੀਕੀ ਖ਼ਰਾਬੀ ਆਉਣ ਕਾਰਨ 11 ਸੈਲਾਨੀ ਵਿਚ ਹਵਾ ’ਚ ਲਟਕ ਗਏ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਕੰਮ ਜਾਰੀ ਹੈ। ਸੂਬਾ ਆਫ਼ਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਰੋਪ-ਵੇਅ ’ਚ 8 ਲੋਕ ਫਸੇ ਹੋਏ ਹਨ ਪਰ ਫਸੇ ਹੋਏ ਸੈਲਾਨੀਆਂ ਦੀ ਗਿਣਤੀ 11 ਹੈ, ਜਿਨ੍ਹਾਂ ’ਚੋਂ 7 ਨੂੰ ਬਚਾ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ’ਚ ਰੋਪ-ਵੇਅ ’ਚ ਆਈ ਤਕਨੀਕੀ ਖ਼ਰਾਬੀ, 8 ਸੈਲਾਨੀ ਫਸੇ

ਪਰਵਾਣੂ ਦੇ ਪੁਲਸ ਅਧਿਕਾਰੀ ਪ੍ਰਣਵ ਚੌਹਾਨ ਨੇ ਦੱਸਿਆ ਕਿ ਫਸੇ ਹੋਏ 11 ਸੈਲਾਨੀਆਂ ’ਚੋਂ 7 ਨੂੰ ਕੁਝ ਘੰਟਿਆਂ ਦੇ ਅੰਦਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ 4 ਸੈਲਾਨੀ ਅਜੇ ਵੀ ਅੰਦਰ ਫਸੇ ਹੋਏ ਹਨ। ਇਸ ਤੋਂ ਪਹਿਲਾਂ ਸੂਬਾ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਨੇ ਕਿਹਾ ਸੀ ਕਿ ਰੋਪ-ਵੇਅ ਅੰਦਰ ਕੁਝ ਤਕਨੀਕੀ ਖਰਾਬੀ ਆਉਣ ਕਾਰਨ 8 ਲੋਕ ਫਸ ਗਏ ਹਨ। 

ਇਹ ਵੀ ਪੜ੍ਹੋ- ਸਿੱਧੂ ਮੂਸੇ ਵਾਲਾ ਕਤਲਕਾਂਡ: ਦੋ ਮੁੱਖ ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਓਧਰ ਸੋਲਨ ਦੇ ਪੁਲਸ ਅਧਿਕਾਰੀ ਵਰਿੰਦਰ ਸ਼ਰਮਾ ਮੁਤਾਬਕ ਸੈਲਾਨੀਆਂ ਨੂੰ ਬਚਾਉਣ ਲਈ ਇਕ ਹੋਰ ਕੇਬਲ ਕਾਰ ਟਰਾਲੀ ਨੂੰ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੇਬਲ ਕਾਰ ’ਚ ਆਈ ਖਰਾਬੀ ਨੂੰ ਦੂਰ ਕਰਨ ਲਈ ਟਿੰਬਰ ਟਰੇਲ ਆਪਰੇਟਰ ਦੀ ਤਕਨੀਕੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਸ ਦਾ ਇਕ ਦਲ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।


Tanu

Content Editor

Related News