ਕੈਬਨਿਟ ਬੈਠਕ ''ਚ ਮੋਦੀ ਨਾਲ ਕੇਂਦਰੀ ਮੰਤਰੀਆਂ ਨੇ ਫਾਲੋਅ ਕੀਤਾ ''ਸੋਸ਼ਲ ਡਿਸਟੈਨਸਿੰਗ''

Wednesday, Mar 25, 2020 - 02:55 PM (IST)

ਕੈਬਨਿਟ ਬੈਠਕ ''ਚ ਮੋਦੀ ਨਾਲ ਕੇਂਦਰੀ ਮੰਤਰੀਆਂ ਨੇ ਫਾਲੋਅ ਕੀਤਾ ''ਸੋਸ਼ਲ ਡਿਸਟੈਨਸਿੰਗ''

ਨਵੀਂ ਦਿੱਲੀ—  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਆਪਣੇ ਆਵਾਸ 7 ਲੋਕ ਕਲਿਆਣ ਮਾਰਗ 'ਤੇ ਕੇਂਦਰੀ ਮੰਤਰੀਆਂ ਨਾਲ ਦੂਰੀ ਅਪਣਾਉਂਦੇ ਹੋਏ ਕੈਬਨਿਟ ਦੀ ਬੈਠਕ ਕੀਤੀ। ਮੰਗਲਵਾਰ ਦੀ ਮੱਧ ਰਾਤ ਤੋਂ ਪੂਰੇ ਦੇਸ਼ ਵਿਚ 21 ਦਿਨਾਂ ਦੇ 'ਲਾਕ ਡਾਊਨ' ਤੋਂ ਬਾਅਦ ਕੈਬਨਿਟ ਦੀ ਇਹ ਪਹਿਲੀ ਬੈਠਕ ਸੀ। ਬੈਠਕ 'ਚ ਪ੍ਰਧਾਨ ਮੰਤਰੀ ਹੋਰ ਮੰਤਰੀਆਂ ਨਾਲ 'ਸੋਸ਼ਲ ਡਿਸਟੈਨਸਿੰਗ' ਯਾਨੀ ਕਿ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਨਜ਼ਰ ਆਏ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਹੁਤ ਹੀ ਚੌਕਸੀ ਨਾਲ ਸੋਸ਼ਲ ਡਿਸਟੈਨਸਿੰਗ ਦਾ ਪਾਲਣ ਕਰ ਰਹੇ ਹਨ। ਬੈਠਕ 'ਚ ਮੰਤਰੀਆਂ ਨੂੰ ਘੱਟ ਤੋਂ ਘੱਟ 1-1 ਮੀਟਰ ਦੀ ਸੁਰੱਖਿਅਤ ਦੂਰੀ 'ਤੇ ਬੈਠਾਇਆ ਗਿਆ। ਇਸ ਬੈਠਕ 'ਚ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਮੰਤਰੀ ਨਿਰਮਲਾ ਸੀਤਾਰਮਨ, ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਆਦਿ ਮੌਜੂਦ ਸਨ। 

ਦੱਸਣਯੋਗ ਹੈ ਕਿ ਮੋਦੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਰਾਸ਼ਟਰ ਦੇ ਨਾਮ ਆਪਣਏ ਦੋਹਾਂ ਸੰਬੋਧਨਾਂ 'ਚ ਇਸ ਮਹਾਮਾਰੀ ਤੋਂ ਬਚਣ ਅਤੇ ਉਸ ਦੇ ਰੋਕਥਾਮ ਲਈ ਲੋਕਾਂ ਨੂੰ 'ਸੋਸ਼ਲ ਡਿਸਟੈਨਸਿੰਗ' ਕਾਇਮ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਾਇਰਸ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਦੇਸ਼ 'ਚ 14 ਅਪ੍ਰੈਲ ਤਕ ਲਾਕ ਡਾਊਨ ਲਾਗੂ ਰਹੇਗਾ। ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 500 ਤੋਂ ਪਾਰ ਹੋ ਗਈ ਹੈ ਅਤੇ 11 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।


author

Tanu

Content Editor

Related News