ਭਲਕੇ ਹਰਿਆਣਾ ’ਚ ਹੋਵੇਗਾ ਕੈਬਨਿਟ ਦਾ ਵਿਸਥਾਰ, ਜਾਣੋ ਕੌਣ-ਕੌਣ ਬਣ ਸਕਦੇ ਹਨ ਮੰਤਰੀ

Monday, Dec 27, 2021 - 06:07 PM (IST)

ਚੰਡੀਗੜ੍ਹ (ਭਾਸ਼ਾ)— ਹਰਿਆਣਾ ’ਚ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਸਰਕਾਰ ਦੇ ਕੈਬਨਿਟ ਦਾ ਵਿਸਥਾਰ ਮੰਗਲਵਾਰ ਯਾਨੀ ਕਿ 28 ਦਸੰਬਰ ਨੂੰ ਹੋਵੇਗਾ। ਪਿਛਲੇ ਦੋ ਸਾਲਾਂ ਵਿਚ ਦੂਜੀ ਵਾਰ ਕੈਬਨਿਟ ਦਾ ਵਿਸਥਾਰ ਹੋਵੇਗਾ। ਕੈਬਨਿਟ ਵਿਚ ਟੋਹਾਨਾ ਤੋਂ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਵਿਧਾਇਕ ਦਵਿੰਦਰ ਬਬਲੀ ਅਤੇ ਭਾਜਪਾ ਦੇ ਕੋਟੇ ਤੋਂ ਵੀ ਇਕ ਵਿਧਾਇਕ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਕਿ ਹਰਿਆਣਾ ਰਾਜ ਭਵਨ ਵਿਚ 28 ਸਤੰਬਰ ਨੂੰ ਸ਼ਾਮ 4 ਵਜੇ ਇਕ ਸਮਾਰੋਹ ਵਿਚ ਕੈਬਨਿਟ ਦਾ ਵਿਸਥਾਰ ਹੋਵੇਗਾ। ਭਾਜਪਾ ਦੇ ਕੋਟੇ ਤੋਂ ਬਣਾਏ ਜਾਣ ਵਾਲੇ ਮੰਤਰੀਆਂ ਵਿਚ ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਪੰਚਕੂਲਾ ਤੋਂ ਵਿਧਾਇਕ ਗਿਆਨ ਚੰਦ ਗੁਪਤਾ ਅਤੇ ਹਿਸਾਰ ਤੋਂ ਵਿਧਾਇਕ ਡਾ. ਕਮਲ ਗੁਪਤਾ ਦੇ ਨਾਂ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ।

ਹਰਿਆਣਾ ਵਿਚ ਭਾਜਪਾ ਅਤੇ ਜੇ. ਜੇ. ਪੀ. ਗਠਜੋੜ ਦੀ ਸਰਕਾਰ ਹੈ ਅਤੇ ਉਸ ਨੂੰ 90 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਹਾਸਲ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ 2019 ’ਚ ਸਹੁੰ ਚੁੱਕਣ ਦੇ ਕਰੀਬ ਦੋ ਹਫਤਿਆਂ ਬਾਅਦ ਨਵੰਬਰ ਮਹੀਨੇ ਵਿਚ ਮੰਤਰੀ ਪਰੀਸ਼ਦ ਦਾ ਵਿਸਥਾਰ ਕੀਤਾ ਸੀ ਅਤੇ 10 ਨਵੇਂ ਮੰਤਰੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਸੀ।


Tanu

Content Editor

Related News