ਦੇਸ਼ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਮੁਫ਼ਤ ਲੱਗੇਗੀ ਬੂਸਟਰ ਡੋਜ਼
Wednesday, Jul 13, 2022 - 04:38 PM (IST)
ਨਵੀਂ ਦਿੱਲੀ– ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਦੇਸ਼ ਦੇ ਸਰਕਾਰੀ ਟੀਕਾਕਰਨ ਕੇਂਦਰਾਂ ’ਤੇ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ ਰੋਕੂ ਟੀਕੇ ਦੀ ਬੂਸਟਰ ਡੋਜ਼ ਮੁਫ਼ਤ ਲਗਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ। ਠਾਕੁਰ ਨੇ ਦੱਸਿਆ ਕਿ ਇਸ ਲਈ 15 ਜੁਲਾਈ ਤੋਂ 75 ਦਿਨਾਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਤਹਿਤ ਮੁਹਿੰਮ ਚਲਾਈ ਜਾਵੇਗੀ। ਠਾਕੁਰ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸੁਰੱਖਿਆ ਮਿਲੇਗੀ। ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲਾ ਨੇ ਪਿਛਲੇ ਹਫ਼ਤੇ ਸਾਰਿਆਂ ਲਈ ਕੋਵਿਡ ਟੀਕੇ ਦੀ ਦੂਜੀ ਅਤੇ ਬੂਸਟਰ ਡੋਜ਼ ਵਿਚਕਾਰ ਅੰਤਰ ਨੂੰ 9 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਸੀ। ਇਹ ਟੀਕਾਕਰਨ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਸਿਫਾਰਸ਼ ’ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ
ICMR ਅਤੇ ਹੋਰ ਅੰਤਰਰਾਸ਼ਟਰੀ ਖੋਜ ਸੰਸਥਾਵਾਂ ਵਿਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਟੀਕੇ ਦੀਆਂ ਦੋ ਸ਼ੁਰੂਆਤੀ ਖੁਰਾਕਾਂ ਅਤੇ ਬੂਸਟਰ ਖੁਰਾਕਾਂ ਲੈਣ ਮਗਰੋਂ ਕਰੀਬ 6 ਮਹੀਨੇ ’ਚ ਐਂਟੀਬਾਡੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ। ਬੂਸਟਰ ਡੋਜ਼ ਲਾਲ ਪ੍ਰਤੀਰੋਧਕ ਸ਼ਕਤੂ ਵਧਦੀ ਹੈ।