CAA Protest: ਹਿੰਸਾ ਤੋਂ ਬਾਅਦ ਅਲੀਗੜ੍ਹ ''ਚ ਇੰਟਰਨੈੱਟ ਸੇਵਾਵਾਂ ਬੰਦ
Sunday, Feb 23, 2020 - 08:06 PM (IST)

ਅਲੀਗੜ੍ਹ-ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਹੋਈ ਹਿੰਸਾ ਤੋਂ ਬਾਅਦ ਐਤਵਾਰ ਸ਼ਾਮ ਨੂੰ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇੰਟਰਨੈੱਟ ਸੇਵਾ ਰਾਤ 12 ਵਜੇ ਤੋਂ ਬਾਅਦ ਬਹਾਲ ਹੋ ਸਕਦੀਆਂ ਹਨ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਐਤਵਾਰ ਨੂੰ ਕੁਝ ਨੌਜਵਾਨਾਂ ਨੇ ਤੁਕਮਾਰਨ ਗੇਟ 'ਤੇ ਸਥਿਤ ਨਵਦੁਰਗਾ ਪਥਰਾਵੀ ਮੰਦਰ 'ਤੇ ਪੱਥਰਬਾਜ਼ੀ ਕਰ ਦਿੱਤੀ ਅਤੇ ਉਸ ਤੋਂ ਬਾਅਦ ਤਣਾਅ ਨੂੰ ਦੇਖਦੇ ਹੋਏ ਉੱਥੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।
ਪੁਲਸ ਸੂਤਰਾਂ ਮੁਤਾਬਕ ਅੱਜ ਸ਼ਾਹਜਮਾਲ ਈਦਗਾਹ ਦੇ ਸਾਹਮਣੇ ਸੀ.ਏ.ਏ. ਦੇ ਵਿਰੋਧ 'ਚ ਜਾਰੀ ਪ੍ਰਦਰਸ਼ਨ ਮਹਿਲਾਵਾਂ, ਬੱਚੇ ਅਤੇ ਪੁਰਸ਼ ਪ੍ਰਦਰਸ਼ਨ ਕਰ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਦਰਸ਼ਨ ਦੇ ਚੱਲਦੇ ਉਪਰਕੋਟ ਖੇਤਰ ਦੇ ਮੁਸਲਿਮ ਇਲਾਕਿਆਂ ਦੇ ਸਾਰੇ ਬਾਜ਼ਾਰ ਬੰਦ ਰਹੇ। ਇਸ ਤੋਂ ਇਲਾਵਾ ਖੈਰ ਬਾਈਪਾਸ 'ਤੇ ਨਾਦਾ ਪੁੱਲ ਨੇੜੇ ਭੀਮ ਆਰਮੀ ਦੁਆਰਾ ਭਾਰਤ ਬੰਦ ਦੇ ਸੱਦੇ 'ਤੇ ਮਹਿਲਾਵਾਂ ਅਤੇ ਪੁਰਸ਼ਾਂ ਦੇ ਇਕ ਗੁੱਟ ਨੇ ਜਾਮ ਲੱਗਾ ਦਿੱਤਾ ਹੈ ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਰੀਬ ਦੋ ਵਜੇ ਕੁਝ ਨੌਜਵਾਨਾਂ ਨੇ ਤੁਰਕਮਾਨ ਗੇਟ 'ਤੇ ਪੁਰਾਣੇ ਨਵਦੁਰਗਾ ਪਥਰਾਵੀ ਮੰਦਰ 'ਤੇ ਪੱਥਰਬਾਜ਼ੀ ਕਰ ਦਿੱਤੀ। ਮੌਕੇ 'ਤੇ ਪਹੁੰਚੇ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਉਸ ਤੋਂ ਬਾਅਦ ਤਣਾਅ ਨੂੰ ਦੇਖਦੇ ਹੋਏ ਪੁਲਸ ਤਾਇਨਾਤ ਕਰ ਦਿੱਤੀ ਗਈ।