CAA-NPR ਦੇ ਵਿਰੋਧ ''ਚ ਕੱਲ ਭਾਰਤ ਬੰਦ

01/28/2020 4:59:20 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ 29 ਜਨਵਰੀ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਹੈ। #ਕੱਲ ਭਾਰਤਬੰਦ ਰਹੇਗਾ ਹੈੱਸ਼ਟੈਗ ਅੱਜ ਯਾਨੀ ਮੰਗਲਵਾਰ ਨੂੰ ਟਵਿੱਟਰ ਦੇ ਟਾਪ ਟਰੈਂਡ 'ਚ ਸ਼ਾਮਲ ਹੈ। ਇਸ 'ਚ ਪ੍ਰਮੁੱਖ ਰੂਪ ਨਾਲ ਬਹੁਜਨ ਕ੍ਰਾਂਤੀ ਮੋਰਚਾ ਸ਼ਾਮਲ ਹੈ, ਜਿਸ ਨੇ ਬੰਦ ਨੂੰ ਸਫ਼ਲ ਬਣਾਉਣ ਲਈ ਅੱਜ ਦੇਸ਼ ਭਰ 'ਚ ਕਈ ਪ੍ਰੋਗਰਾਮਾਂ ਨੂੰ ਆਯੋਜਿਤ ਕੀਤਾ ਹੈ।

ਬੰਦ ਕਰਨ ਦੇ ਸੰਦਰਭ 'ਚ ਕਈ ਸੰਗਠਨਾਂ ਅਤੇ ਵਪਾਰੀਆਂ ਨੇ ਆਪਣਾ ਸਮਰਥਨ ਦਿੱਤਾ। ਮੁਸਲਿਮ ਸਮਾਜ ਨੇ ਵੀ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਇਕ ਸੁਰ 'ਚ ਫੈਸਲਾ ਕੀਤਾ ਹੈ ਕਿ 29 ਜਨਵਰੀ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਪ੍ਰਤੀਨਿਧੀ ਭੇਜੇਗੀ, ਉਸ ਤੋਂ ਬਾਅਦ ਵੀ ਵਿਰੋਧ ਉਂਝ ਹੀ ਜਾਰੀ ਰਹੇਗਾ।


DIsha

Content Editor

Related News