CAA ਵਿਰੁੱਧ ਕੇਰਲ ਵਿਧਾਨ ਸਭਾ ''ਚ ਪ੍ਰਸਤਾਵ ਪਾਸ

12/31/2019 2:09:17 PM

ਤਿਰੁਅਨੰਤਪੁਰਮ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਅੱਜ ਯਾਨੀ ਮੰਗਲਵਾਰ ਨੂੰ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਵਿਜਯਨ ਨੇ ਕਿਹਾ ਕਿ ਕੇਰਲ 'ਚ ਧਰਮ ਨਿਰਪੱਖਤਾ, ਯੂਨਾਨੀਆਂ, ਰੋਮਨ, ਅਰਬਾਂ ਦਾ ਇਕ ਲੰਬਾ ਇਤਿਹਾਸ ਹੈ। ਹਰ ਕੋਈ ਸਾਡੀ ਜ਼ਮੀਨ 'ਤੇ ਪਹੁੰਚਿਆ। ਸਦਨ 'ਚ ਇਹ ਪ੍ਰਸਤਾਵ ਪਾਸ ਹੋ ਗਿਆ। ਵਿਜਯਨ ਨੇ ਕਿਹਾ ਕਿ ਕੇਰਲ 'ਚ ਧਰਮ ਨਿਰਪੱਖਤਾ ਦਾ ਇਕ ਲੰਬਾ ਇਤਿਹਾਸ ਰਿਹਾ ਹੈ। ਸ਼ੁਰੂਆਤ 'ਚ ਈਸਾਈ ਅਤੇ ਮੁਸਲਮਾਨ ਕੇਰਲ ਪੁੱਜੇ। ਸਾਡੀ ਪਰੰਪਰਾ ਸਮਾਵੇਸ਼ਿਤਾ ਦੀ ਹੈ। ਸਾਡੀ ਵਿਧਾਨ ਸਭਾ ਨੂੰ ਪਰੰਪਰਾ ਨੂੰ ਜੀਵਿਤ ਰੱਖਣ ਦੀ ਲੋੜ ਹੈ। ਕੇਰਲ ਵਿਧਾਨ ਸਭਾ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਹਟਾਉਣ ਦੀ ਮੰਗ ਸੰਬੰਧੀ ਪ੍ਰਸਤਾਵ ਪਾਸ ਕਰ ਦਿੱਤਾ ਹੈ।

ਹਾਲਾਂਕਿ ਕੇਰਲ ਸਰਕਾਰ ਵਲੋਂ ਪੇਸ਼ ਇਸ ਪ੍ਰਸਤਾਵ ਦਾ ਕਾਂਗਰਸ ਨੇ ਸਮਰਥਨ ਕੀਤਾ, ਜਦਕਿ ਭਾਜਪਾ ਵਿਧਾਇਕ ਓ. ਰਾਜਗੋਪਾਲ ਨੇ ਵਿਰੋਧ ਕੀਤਾ। ਭਾਜਪਾ ਵਿਧਾਇਕ ਓ. ਰਾਜਗੋਪਾਲ ਨੇ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਨਾਲ ਕਿਸੇ ਧਰਮ ਨੂੰ ਵੱਖ-ਵੱਖ ਕੀਤਾ ਜਾਵੇਗਾ। ਸਿਆਸੀ ਫਾਇਦੇ ਲਈ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਨਾ ਕਿ ਸੰਵਿਧਾਨ ਦੀ ਰੱਖਿਆ ਲਈ। ਵਿਜਯਨ ਨੇ ਕਿਹਾ ਕਿ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਕੇਰਲ 'ਚ ਕੋਈ ਡਿਟੈਂਸ਼ਨ ਸੈਂਟਰ ਨਹੀਂ ਬਣੇਗਾ।


DIsha

Content Editor

Related News