CAA ਹਿੰਸਾ ਦੌਰਾਨ ਮੈਂਗਲੁਰੂ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਵੇਗੀ ਸਰਕਾਰ

12/22/2019 1:07:21 PM

ਮੈਂਗਲੁਰੂ—ਕਰਨਾਟਕ ਦੇ ਮੈਂਗਲੁਰੂ ਸ਼ਹਿਰ ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਮੁੱਦੇ 'ਤੇ ਭੜਕੀ ਹਿੰਸਾ ਤੋਂ ਬਾਅਦ ਸਥਿਤੀ ਤੇਜ਼ੀ ਨਾਲ ਸੁਧਰ ਰਹੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਦੌਰਾਨ ਫਾਇਰਿੰਗ 'ਚ ਮਾਰੇ ਗਏ ਦੋ ਲੋਕਾਂ ਦੇ ਪਰਿਵਾਰਾਂ ਦੀ ਮਦਦ ਲਈ ਕਰਨਾਟਕ ਸਰਕਾਰ ਨੇ 10-10 ਲੱਖ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਉਨ੍ਹਾਂ ਪੁਲਸ ਕਰਮਚਾਰੀਆਂ 'ਤੇ 24 ਘੰਟਿਆਂ ਦੇ ਅੰਦਰ ਕਾਰਵਾਈ ਕਾਰਨ ਲਈ ਆਦੇਸ਼ ਦਿੱਤਾ ਹੈ, ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇਕਾਂਗਰਸ ਦੇਸੀਨੀਅਰ ਨੇਤਾ ਐੱਚ.ਡੀ.ਕੁਮਾਰਸਵਾਮੀ ਨੇ ਭੜਕੀ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ।

ਕਰਫਿਊ 'ਚ ਢਿੱਲ—
ਮੈਂਗਲੁਰੂ 'ਚ ਸਾਧਾਰਨ ਸਥਿਤੀ ਨੂੰ ਦੇਖਦੇ ਹੋਏ ਕਰਫਿਊ 'ਚ ਅੱਜ ਭਾਵ ਐਤਵਾਰ ਨੂੰ ਸਵੇਰਸਾਰ 6 ਵਜੇ ਤੋਂ ਲੈ ਕੇ 12 ਘੰਟੇ ਦੀ ਢਿੱਲ ਦਿੱਤੀ ਗਈ। ਸ਼ਹਿਰ 'ਚ ਆਟੋ ਰਿਕਸ਼ਾ ਅਤੇ ਹੋਰ ਵਾਹਨ ਸਾਧਾਰਨ ਢੰਗ ਨਾਲ ਚੱਲ ਰਹੇ ਹਨ। ਵਪਾਰਿਕ ਖੇਤਰਾਂ 'ਚ ਦੁਕਾਨਾਂ ਅਤੇ  ਹੋਟਲ ਖੁੱਲ੍ਹੇ ਹੋਏ ਸੀ। ਸ਼ਹਿਰ ਦੀ ਮੁੱਖ ਸੈਂਟਰਲ ਮਾਰਕੀਟ ਖੁੱਲ ਗਈ ਅਤੇ ਪੁਰਾਣੇ ਬੰਦਰਗਾਹ ਵਾਲੇ ਇਲਾਕਿਆਂ 'ਚ ਮੱਛੀ ਦਾ ਕਾਰੋਬਾਰ ਫਿਰ ਸ਼ੁਰੂ ਹੋ ਚੁੱਕਾ ਹੈ। ਕ੍ਰਿਸਮਸ ਕਾਰਨ ਬਜ਼ਾਰਾਂ 'ਚ ਖ੍ਰੀਦਦਾਰਾਂ ਦੀ ਭੀੜ ਸੀ ਅਤੇ ਲੋਕ ਐਤਵਾਰ ਨੂੰ ਵਿਸ਼ੇਸ਼ ਪ੍ਰਾਰਥਨਾ ਲਈ ਚਰਚ ਜਾ ਰਹੇ ਹਨ। ਸੋਮਵਾਰ (23 ਦਸੰਬਰ) ਨੂੰ ਸਵੇਰੇ 6 ਵਜੇ ਤੋਂ ਕਰਫਿਊ ਪੂਰੀ ਤਰ੍ਹਾਂ ਨਾਲ ਹਟ ਜਾਵੇਗਾ। ਸ਼ਹਿਰ 'ਚ ਕਰਫਿਊ 'ਚ ਢਿੱਲ ਦਿੱਤੇ ਜਾਣ 'ਤੇ ਸੜਕਾਂ ਅਤੇ ਬਜ਼ਾਰਾਂ 'ਚ ਲੋਕਾਂ ਦੀ ਭੀੜ ਇੱਕਠੀ ਹੋ ਗਈ। ਸ਼ਹਿਰ 'ਚ ਹਿੰਸਕ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ 19 ਤੋਂ 22 ਦਸੰਬਰ ਤਕ ਕਰਫਿਊ ਲਾਇਆ ਸੀ।

20 ਤੋਂ ਜ਼ਿਆਦਾ ਪੁਲਸ ਕਰਮਚਾਰੀ ਜ਼ਖਮੀ-
ਵੀਰਵਾਰ ਨੂੰ ਸੀ.ਏ.ਏ. ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਲਦ ਹੀ ਹਿੰਸਕ ਹੋ ਗਿਆ। ਇਸ ਦੌਰਾਨ ਹਿੰਸਾ ਅਤੇ ਪਥਰਾਅ ਨੂੰ ਰੋਕਣ ਲਈ ਪੁਲਸ ਨੂੰ ਫਾਇਰਿੰਗ ਕਰਨੀ ਪਈ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਪੁਲਸ ਥਾਣੇ 'ਤੇ ਹਮਲਾ ਕੀਤਾ ਸੀ। ਇਸ ਦੌਰਾਨ 20 ਤੋਂ ਜ਼ਿਆਦਾ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸੀ।

ਇੰਟਰਨੈੱਟ ਸੇਵਾ ਬਹਾਲ—
ਮੈਂਗਲੁਰੂ 'ਚ ਹਿੰਸਾ ਤੋਂ ਬਾਅਦ ਮੁਲਤਵੀ ਕੀਤੀ ਗਈ ਮੋਬਾਇਲ ਇੰਟਰਨੈੱਟ ਸੇਵਾਵਾਂ ਸ਼ਨੀਵਾਰ ਰਾਤ ਲਗਭਗ 10 ਵਜੇ ਤੋਂ ਸ਼ੁਰੂ ਹੋ ਗਈ ਹੈ। ਇੰਟਰਨੈੱਟ ਸੇਵਾਵਾਂ ਨੂੰ ਏਅਰਟੈੱਲ ਅਤੇ ਰਿਲਾਇੰਸ ਜਿਓ ਯੂਜ਼ਰਸ ਲਈ ਉਪਲੱਬਧ ਕਰਵਾਇਆ ਗਿਆ ਹੈ ਜਦਕਿ ਬੀ.ਐੱਸ.ਐੱਨ.ਐੱਲ ਅਤੇ ਵੋਡਾਫੋਨ ਨੈੱਟਵਰਕ ਨੇ ਹੁਣ ਤੱਕ ਇੰਟਰਨੈੱਟ ਸੇਵਾਵਾਂ ਫਿਰ ਤੋਂ ਸ਼ੁਰੂ ਨਹੀਂ ਕੀਤੀਆਂ ਹਨ।


Iqbalkaur

Content Editor

Related News