ਇਕ ਵਾਰ ਫਿਰ ਦਿੱਲੀ ''ਚ ਮੋਮੋਜ਼ ਖਾਣ ਨਾਲ 25 ਲੋਕ ਬੀਮਾਰ, 2 ਗੰਭੀਰ

Friday, Aug 11, 2017 - 11:29 AM (IST)

ਇਕ ਵਾਰ ਫਿਰ ਦਿੱਲੀ ''ਚ ਮੋਮੋਜ਼ ਖਾਣ ਨਾਲ 25 ਲੋਕ ਬੀਮਾਰ, 2 ਗੰਭੀਰ

ਨਵੀਂ ਦਿੱਲੀ—ਦਿੱਲੀ 'ਚ ਮੋਮੋਜ਼ ਖਾਣਾ ਕੁਝ ਲੋਕਾਂ ਨੂੰ ਭਾਰੀ ਪੈ ਗਿਆ ਹੈ। ਇਸ ਦੇ ਬਾਅਦ ਲਗਭਗ 25 ਲੋਕਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲਾ ਦਿੱਲੀ ਦੇ ਰਾਜਪੁਰ ਖੁਰਦ ਪਿੰਡ ਦਾ ਹੈ। ਘਟਨਾ ਦੇ ਬਾਅਦ ਰਿਸ਼ਤੇਦਾਰਾਂ ਨੇ ਮੈਹਰੋਲੀ ਪੁਲਸ ਥਾਣੇ 'ਚ ਮੋਮੋਜ਼ ਵੇਚਣ ਵਾਲੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਸ ਨੇ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜੁਲਾਈ 'ਚ ਵੀ ਦਿੱਲੀ 'ਚ ਮੋਮੋਜ਼ ਦੇ ਅੰਦਰ ਕੁੱਤੇ ਦਾ ਮਾਸ ਮਿਲਾਏ ਜਾਣ ਦੀ ਖਬਰ ਸਾਹਮਣੇ ਆਈ ਸੀ, ਜਿਸ ਦੇ ਬਾਅਦ ਦਿੱਲੀ ਕੈਂਟ ਇਲਾਕੇ ਦੀਆਂ ਕਈ ਦੁਕਾਨਾਂ ਨੂੰ ਪੁਲਸ ਨੇ ਬੰਦ ਕਰਵਾਇਆ ਸੀ।


Related News