ਸਾਲ 2060 ਤੱਕ ਭਾਰਤ ''ਚ ਮੁਸਲਮਾਨਾਂ ਦੀ ਅਬਾਦੀ ਹੋਵੇਗੀ ਸਭ ਤੋਂ ਜ਼ਿਆਦਾ

Thursday, Apr 04, 2019 - 09:50 PM (IST)

ਵਾਸ਼ਿੰਗਟਨ - ਪਿਊ ਰਿਸਰਚ ਸੈਂਟਰ ਨੇ ਦੁਨੀਆ ਦੇ 2 ਪ੍ਰਮੁੱਖ ਧਰਮਾਂ ਈਸਾਈ ਅਤੇ ਮੁਸਲਿਮ ਧਰਮਾਂ ਦੇ ਪੈਰੋਕਾਰਾਂ ਦੀ ਆਬਾਦੀ ਦੇ ਬਾਰੇ 'ਚ ਇਕ ਅਨੁਮਾਨ ਲਗਾਇਆ ਹੈ। ਰਿਪੋਰਟ ਦੇ ਹਾਲ ਹੀ ਦੇ ਐਡੀਸ਼ਨ 'ਚ ਜਾਣਕਾਰੀ 2 ਟੇਬਲਾਂ 'ਚ ਦਿੱਤੀ ਗਈ ਹੈ, ਜਿਨ੍ਹਾਂ 'ਚ ਦੋਵੇਂ ਧਰਮ ਆਬਾਦੀ ਦੀ ਵਿਭਿੰਨਤਾ ਅਤੇ ਕਿਨ੍ਹਾਂ ਦੇਸ਼ਾਂ 'ਚ ਉਨ੍ਹਾਂ ਦੀ ਕਿੰਨੀ ਗਿਣਤੀ ਹੋਵੇਗੀ, ਇਸ ਦੇ ਬਾਰੇ 'ਚ ਲਿੱਖਿਆ ਗਿਆ ਹੈ। ਲਿਸਟਾਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਕੁਝ ਖੇਤਰਾਂ 'ਚ ਮੁਸਲਿਮ ਅਬਾਦੀ ਜ਼ਿਆਦਾ ਹੋਵੇਗੀ ਅਤੇ ਹੋਰ ਥਾਂਵਾਂ 'ਤੇ ਘੱਟ। ਉਥੇ ਇਸ ਦੇ ਉਲਟ ਈਸਾਈ ਧਰਮ ਦੇ ਪੈਰੋਕਾਰ ਦੁਨੀਅ ਭਰ 'ਚ ਸਮਾਨ ਰੂਪ ਨਾਲ ਫੈਲੇ ਹੋਏ ਹਨ।

PunjabKesari
ਮੁਸਲਮਾਨਾਂ ਦੀ ਅਬਾਦੀ ਇਸਲਾਮ ਦੇ ਅਹਿਮ ਕੇਂਦਰ ਦੇ ਨੇੜੇ-ਤੇੜੇ ਜ਼ਿਆਦਾ ਹੈ। ਲਗਭਗ 65 ਫੀਸਦੀ ਮੁਸਲਮਾਨ ਸਭ ਤੋਂ ਜ਼ਿਆਦਾ ਮੁਸਲਿਮ ਅਬਾਦੀ ਵਾਲੇ ਦੇਸ਼ਾਂ 'ਚ ਰਹਿੰਦੇ ਹਨ। ਲਗਭਗ 52 ਫੀਸਦੀ ਗਲੋਬਲ ਈਸਾਈ ਅਤੇ 35 ਫੀਸਦੀ ਹੀ ਗਲੋਬਲ ਮੁਸਲਮਾਨਾਂ ਦੀ ਅਬਾਦੀ ਉਨਾਂ ਦੇਸ਼ਾਂ 'ਚ ਰਹਿੰਦੀ ਹੈ, ਜਿੱਥੇ ਜਨਸੰਖਿਆ ਦੇ ਆਧਾਰ 'ਤੇ ਈਸਾਈ ਅਤੇ ਮੁਸਲਿਮ ਧਰਮ ਪ੍ਰਮੁੱਖ ਨਹੀਂ ਹਨ।

PunjabKesari
ਸਾਲ 2015 'ਚ ਇੰਡੋਨੇਸ਼ੀਆ, ਭਾਰਤ ਅਤੇ ਪਾਕਿਸਤਾਨ 'ਚ ਦੁਨੀਆ ਦੀ ਸਭ ਤੋਂ ਜ਼ਿਆਦਾ ਮੁਸਲਿਮ ਅਬਾਦੀ ਰਹਿੰਦੀ ਸੀ, ਜਿਨ੍ਹਾਂ ਦੇ ਗਿਣਤੀ 12.6 ਫੀਸਦੀ, 11.1 ਫੀਸਦੀ ਅਤੇ 10.5 ਫੀਸਦੀ ਸੀ। ਮੌਜੂਦਾ ਵਿਕਾਸ ਦਰ ਦੇ ਨਾਲ ਅੰਦਾਜ਼ਾ ਲਾਇਆ ਗਿਆ ਹੈ ਕਿ ਭਾਰਤ 'ਚ ਸਾਲ 2060 'ਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਹੋਵੇਗੀ। ਦੁਨੀਆ ਦੇ ਮੁਸਲਮਾਨਾਂ ਦੀ ਆਬਾਦੀ 11.1 ਫੀਸਦੀ ਭਾਰਤ 'ਚ ਹੋਵੇਗੀ। ਉਥੇ ਇਸ ਤੋਂ ਬਾਅਦ ਇੰਡੋਨੇਸ਼ੀਆ ਅਤੇ ਬੰਗਲਾਦੇਸ਼ ਦੇ ਨੰਬਰ ਹੋਵੇਗਾ, ਜਿੱਥੇ 8.5 ਫੀਸਦੀ ਅਤੇ 6.1 ਫੀਸਦੀ ਮੁਸਲਿਮ ਅਬਾਦੀ ਰਹੇਗੀ।


Khushdeep Jassi

Content Editor

Related News