ਨਵਜੰਮ੍ਹੇ ਬੱਚਿਆਂ ਦੀ ਖਰੀਦ-ਫਰੋਖਤ ਕਰ ਰਹੇ ਦਲਾਲ, 8 ਰੁਪਏ ਰੁਪਏ ''ਚ ਵੇਚ ਰਹੇ ਮਾਸੂਮ

Tuesday, Jul 09, 2024 - 11:32 AM (IST)

ਨੈਸ਼ਨਲ ਡੈਸਕ- ਰਾਜਸਥਾਨ 'ਚ ਦਲਾਲਾਂ ਦਾ ਇਕ ਸੰਗਠਿਤ ਗਿਰੋਹ ਆਦਿਵਾਸੀ ਪਰਿਵਾਰਾਂ ਤੋਂ ਨਵਜੰਮੇ ਬੱਚਿਆਂ ਨੂੰ 20-40 ਹਜ਼ਾਰ ਰੁਪਏ 'ਚ ਖਰੀਦ ਕੇ ਬੇਔਲਾਦ ਜੋੜਿਆਂ ਨੂੰ 8 ਲੱਖ ਰੁਪਏ ਤੱਕ ਵੇਚ ਰਿਹਾ ਹੈ। ਇਨ੍ਹਾਂ ਬੱਚਿਆਂ ਨੂੰ ਦਿੱਲੀ, ਹੈਦਰਾਬਾਦ, ਗੁਜਰਾਤ ਅਤੇ ਮੱਧ ਪ੍ਰਦੇਸ਼ ਪਹੁੰਚਾਇਆ ਜਾ ਰਿਹਾ ਹੈ। ਇਸ ਪੂਰੇ ਨੈੱਟਵਰਕ ਦਾ ਕਰੀਬ ਡੇਢ ਸਾਲ ਦੀ ਜਾਂਚ ਤੋਂ ਬਾਅਦ ਪਰਦਾਫਾਸ਼ ਹੋਇਆ ਹੈ।

ਖਰੀਦਣ ਅਤੇ ਵੇਚਣ ਦੀ ਗੰਦੀ ਖੇਡ

ਕਈ ਲੋਕਾਂ ਨੇ ਦਲਾਲਾਂ ਨਾਲ ਸੰਪਰਕ ਕੀਤਾ, ਜਿਸ 'ਚ 25 ਦਿਨਾਂ ਦੇ ਨਵਜੰਮੇ ਬੱਚੇ ਲਈ 8 ਲੱਖ ਰੁਪਏ ਮੰਗੇ। 6 ਲੱਖ ਰੁਪਏ 'ਚ ਸੌਦਾ ਤੈਅ ਹੋਇਆ ਅਤੇ ਬੱਚੇ ਦੀ ਵੀਡੀਓ ਵਟਸਐੱਪ 'ਤੇ ਭੇਜੀ ਗਈ। ਜਦੋਂ ਉਸ ਨੇ ਦੇਖਣ ਦੀ ਇੱਛਾ ਜ਼ਾਹਰ ਕੀਤੀ ਤਾਂ ਦਿੱਲੀ ਦੇ ਦਲਾਲ ਮਨੋਜ ਨੇ 20 ਹਜ਼ਾਰ ਰੁਪਏ ਮੰਗੇ। ਉਦੈਪੁਰ ਦੀ ਦਲਾਲ ਰਾਜਕੁਮਾਰੀ ਅਤੇ ਤਨੂ ਪਟੇਲ ਨੇ ਬੱਚੇ ਨੂੰ ਗੁਲਾਬਬਾਗ 'ਚ ਖਰੀਦਦਾਰ ਦੇ ਹੱਥਾਂ 'ਚ ਸੌਂਪ ਦਿੱਤਾ।

ਦਲਾਲਾਂ ਦਾ ਨੈੱਟਵਰਕ

ਰਾਜਕੁਮਾਰੀ:- ਇਹ ਮੁੱਖ ਪਾਤਰ ਹੈ, ਜੋ ਕਬਾਇਲੀ ਪਿੰਡਾਂ 'ਚ ਸੰਪਰਕ ਰੱਖਦੀ ਹੈ। ਉਸ ਦੇ ਗਿਰੋਹ 'ਚ ਆਈ.ਵੀ.ਐੱਫ. ਸੈਂਟਰਾਂ 'ਚ ਕੰਮ ਕਰਨ ਵਾਲੀਆਂ ਕੁੜੀਆਂ ਵੀ ਸ਼ਾਮਲ ਹਨ, ਜੋ ਬੇਔਲਾਦ ਜੋੜਿਆਂ ਨਾਲ ਸੰਪਰਕ ਕਰਦੀਆਂ ਹਨ ਅਤੇ ਬੱਚਿਆਂ ਦੀ ਡਿਲੀਵਰੀ ਦਾ ਪ੍ਰਬੰਧ ਵੀ ਕਰਦੀਆਂ ਹਨ।

ਭੈਰੂਲਾਲ:- ਇਹ ਗਰੀਬਾਂ ਨੂੰ ਨਵਜੰਮੇ ਬੱਚਿਆਂ ਨੂੰ ਵੇਚਣ ਦਾ ਲਾਲਚ ਦੇ ਕੇ ਫਸਾਉਂਦਾ ਹੈ। ਉਸ ਦੇ ਬੰਦੇ ਰਾਜਕੁਮਾਰੀ ਨੂੰ ਬੱਚੇ ਦੇ ਕੇ ਜਾਂਦੇ ਹਨ।

ਮਨੋਜ ਵਰਮਾ:- ਇਹ ਨੋਇਡਾ 'ਚ ਰਹਿੰਦਾ ਹੈ ਅਤੇ ਦਿੱਲੀ, ਹੈਦਰਾਬਾਦ, ਗੁਜਰਾਤ ਅਤੇ ਕਰਨਾਟਕ ਦੇ ਹਸਪਤਾਲਾਂ ਦੇ ਸੰਪਰਕ 'ਚ ਹੈ। ਜਦੋਂ ਬੱਚੇ ਦੀ ਡਿਮਾਂਡ ਆਉਂਦੀ ਹੈ ਤਾਂ ਉਹ ਰਾਜਕੁਮਾਰੀ ਰਾਹੀਂ ਬੱਚੇ ਦੀ ਡਿਲੀਵਰੀ ਕਰਵਾਉਂਦਾ ਹੈ।

ਬੱਚਿਆਂ ਨੂੰ ਖਰੀਦਣ ਅਤੇ ਵੇਚਣ ਲਈ ਸਖ਼ਤ ਸਜ਼ਾ

ਆਪਸੀ ਸਹਿਮਤੀ 'ਤੇ ਵੀ ਕਿਸੇ ਦਾ ਬੱਚਾ ਨਹੀਂ ਰੱਖਿਆ ਜਾ ਸਕਦਾ। ਬੱਚੇ ਦੀ ਖਰੀਦੋ-ਫਰੋਖਤ ਲਈ ਦੋਵਾਂ ਧਿਰਾਂ ਖ਼ਿਲਾਫ਼ ਮੁਕੱਦਮਾ ਦਰਜ ਹੁੰਦਾ ਹੈ, ਜਿਸ 'ਚ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਇਹ ਘਿਣਾਉਣੀ ਖੇਡ ਕਬਾਇਲੀ ਪਰਿਵਾਰਾਂ ਦੀ ਬੇਵਸੀ ਅਤੇ ਦਲਾਲਾਂ ਦੀ ਬੇਰਹਿਮੀ ਨੂੰ ਉਜਾਗਰ ਕਰਦੀ ਹੈ। ਸਰਕਾਰ ਅਤੇ ਸਮਾਜ ਨੂੰ ਇਸ ਸਮੱਸਿਆ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News