ਅੰਡਮਾਨ ''ਚ ਗੈਂਗਰੇਪ ਮਾਮਲੇ ''ਚ ਇਕ ਲੱਖ ਰੁਪਏ ਦਾ ਇਨਾਮੀ ਕਾਰੋਬਾਰੀ ਹਰਿਆਣਾ ਤੋਂ ਗ੍ਰਿਫ਼ਤਾਰ

Monday, Nov 14, 2022 - 01:52 PM (IST)

ਪੋਰਟ ਬਲੇਅਰ (ਭਾਸ਼ਾ)- ਅੰਡਮਾਨ ਅਤੇ ਨਿਕੋਬਾਰ ਪੁਲਸ ਨੇ ਸਮੂਹਿਕ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਪੋਰਟ ਬਲੇਅਰ ਦੇ ਇਕ ਵਪਾਰੀ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਾਰ ਚੱਲ ਰਹੇ ਸੰਦੀਪ ਸਿੰਘ ਉਰਫ਼ ਰਿੰਕੂ ਨੂੰ ਐਤਵਾਰ ਰਾਤ ਮਾਮਲੇ 'ਚ ਸ਼ਮੂਲੀਅਤ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ,''ਪੁਲਸ ਨੂੰ ਸੰਦੀਪ ਬਾਰੇ ਉਸ ਦੇ ਬੈਂਕ ਲੈਣ-ਦੇਣ ਦੇ ਮਾਧਿਅਮ ਨਾਲ ਇਕ ਗੁਪਤ ਸੂਚਨਾ ਮਿਲੀ, ਜੋ ਉਸ ਨੇ ਹਰਿਆਣਾ ਤੋਂ ਕੀਤੀ ਸੀ। ਤੁਰੰਤ ਅੰਡਮਾਨ ਅਤੇ ਨਿਕੋਬਾਰ ਪੁਲਸ ਨੇ ਆਪਣੇ ਹਰਿਆਣਾ ਅਤੇ ਦਿੱਲੀ ਹਮਰੁਤਬਿਆਂ ਨੂੰ ਚੌਕਸ ਕੀਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਰਹੀ।'' ਹਾਲਾਂਕਿ ਪੁਲਸ ਨੇ ਹਰਿਆਣਾ 'ਚ ਉਸ ਸਥਾਨ ਦਾ ਵੇਰਵਾ ਨਹੀਂ ਦਿੱਤਾ, ਜਿੱਥੋਂ ਦੋਸ਼ੀ ਨੂੰ ਫੜਿਆ ਗਿਆ ਸੀ। 

ਇਹ ਵੀ ਪੜ੍ਹੋ : ਗੈਂਗਰੇਪ ਮਾਮਲਾ: ਅੰਡੇਮਾਨ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਰਾਇਣ ਗ੍ਰਿਫ਼ਤਾਰ

ਅਧਿਕਾਰੀ ਨੇ ਦੱਸਿਆ ਕਿ ਅੰਡਮਾਨ ਨਿਕੋਬਾਰ ਪੁਲਸ ਨੇ 21 ਸਾਲਾ ਔਰਤ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਸੰਦੀਪ ਸਿੰਘ ਉਰਫ਼ ਰਿੰਕੂ ਅਤੇ ਲੇਬਰ ਕਮਿਸ਼ਨਰ ਆਰ.ਐੱਲ. ਰਿਸ਼ੀ ਬਾਰੇ ਸੁਰਾਗ ਦੇਣ ਲਈ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਨ੍ਹਾਂ ਅਨੁਸਾਰ ਇਸ ਮਾਮਲੇ 'ਚ ਅੰਡਮਾਨ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਿਤੇਂਦਰ ਨਾਰਾਇਣ ਵੀ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ 'ਚ 2 ਦੋਸ਼ੀ ਵਿਅਕਤੀਆਂ ਨਾਰਾਇਣ ਅਤੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਰਿਸ਼ੀ ਅਜੇ ਵੀ ਫਰਾਰ ਹੈ। ਉਨ੍ਹਾਂ ਕਿਹਾ ਕਿ ਸਿੰਘ ਨੂੰ ਅੱਗੇ ਦੀ ਜਾਂਚ ਲਈ ਪੋਰਟ ਬਲੇਅਰ ਲਿਆਂਦਾ ਜਾਵੇਗਾ। ਦੋਸ਼ਾਂ ਦੀ ਜਾਂਚ ਲਈ ਪੁਲਸ ਦੀ ਇਕ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ ਕਿ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ 21 ਸਾਲਾ ਔਰਤ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਕਰ ਕੇ ਮੁੱਖ ਸਕੱਤਰ ਦੇ ਘਰ ਲਿਜਾਇਆ ਗਿਆ ਅਤੇ ਫਿਰ ਉੱਥੇ ਨਾਰਾਇਣ ਸਮੇਤ ਸੀਨੀਅਰ ਅਧਿਕਾਰੀਆਂ ਵਲੋਂ ਜਬਰ ਜ਼ਿਨਾਹ ਕੀਤਾ ਗਿਆ। ਰਿਸ਼ੀ 'ਤੇ ਔਰਤ ਨਾਲ ਜਬਰ ਜ਼ਿਨਾਹ ਦਾ ਵੀ ਦੋਸ਼ ਲਗਾਇਆ ਸੀ, ਜਦੋਂ ਕਿ ਵਪਾਰੀ (ਰਿੰਕੂ) ਨੂੰ ਐੱਫ.ਆਈ.ਆਰ. 'ਚ ਅਪਰਾਧ 'ਚ ਸਹਿਯੋਗੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਐੱਫ.ਆਈ.ਆਰ. ਇਕ ਅਕਤੂਬਰ ਨੂੰ ਦਰਜ ਕੀਤੀ ਗਈ ਸੀ, ਜਦੋਂ ਨਾਰਾਇਣ ਦਿੱਲੀ ਵਿੱਤੀ ਨਿਗਮ ਦੇ ਪ੍ਰਧਾਨ ਅਤੇ ਪ੍ਰਬੰਧ ਡਾਇਰੈਕਟਰ ਵਜੋਂ ਤਾਇਨਾਤ ਸਨ। ਸਰਕਾਰ ਨੇ ਉਨ੍ਹਾਂ ਨੂੰ ਤੁਰੰਤ 17 ਅਕਤੂਬਰ ਨੂੰ ਮੁਅੱਤਲ ਕਰ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News