ਟੂਰਨਾਮੈਂਟ ''ਚ ਹਾਰ ਗਈ ਟੀਮ ਤਾਂ ਕਾਰੋਬਾਰੀ ਨੇ ਕੱਢ ਲਿਆ ਰਿਵਾਲਵਰ! ਕਰ''ਤੀ ਫਾਇਰਿੰਗ, ਪੁੱਜੀ AP ਪੁਲਸ

Monday, Jul 27, 2026 - 12:41 PM (IST)

ਟੂਰਨਾਮੈਂਟ ''ਚ ਹਾਰ ਗਈ ਟੀਮ ਤਾਂ ਕਾਰੋਬਾਰੀ ਨੇ ਕੱਢ ਲਿਆ ਰਿਵਾਲਵਰ! ਕਰ''ਤੀ ਫਾਇਰਿੰਗ, ਪੁੱਜੀ AP ਪੁਲਸ

ਕੁਰਨੂਲ (ਆਂਧਰਾ ਪ੍ਰਦੇਸ਼) : ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਰੀਅਲ ਅਸਟੇਟ ਕਾਰੋਬਾਰੀ ਨੇ ਟੂਰਨਾਮੈਂਟ ਦੌਰਾਨ ਆਪਣੀ ਲਾਈਸੈਂਸ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਉਕਤ ਕਾਰੋਬਾਰੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ ਨੂੰ ਬੈਡਮਿੰਟਨ ਅਕੈਡਮੀ ਦੇ ਬਾਹਰ ਵਾਪਰੀ ਹੈ, ਜਿੱਥੇ ਕੁਰਨੂਲ ਬੈਡਮਿੰਟਨ ਪ੍ਰੀਮੀਅਰ ਲੀਗ (KBPL) ਪਿਛਲੇ ਚਾਰ ਹਫ਼ਤਿਆਂ ਤੋਂ ਹੋ ਰਹੀ ਹੈ।

ਪੜ੍ਹੋ ਇਹ ਵੀ - Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ

ਇਸ ਸਬੰਧ ਵਿਚ ਦੋਸ਼ ਹੈ ਕਿ ਕਾਰੋਬਾਰੀ ਦੀ ਬੈਡਮਿੰਟਨ ਟੀਮ ਇੱਕ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਹਾਰ ਗਈ ਸੀ, ਜਿਸ ਤੋਂ ਬਾਅਦ ਕਾਰੋਬਾਰੀ ਨੇ ਗੁੱਸੇ ਅਤੇ ਨਿਰਾਸ਼ ਵਿਚ ਇੱਥੇ ਇੱਕ ਬੈਡਮਿੰਟਨ ਅਕੈਡਮੀ ਦੇ ਬਾਹਰ ਆਪਣੇ ਲਾਇਸੈਂਸਸ਼ੁਦਾ ਰਿਵਾਲਵਰ ਤੋਂ ਜ਼ਮੀਨ ਵੱਲ ਨੂੰ ਤਿੰਨ ਗੋਲੀਆਂ ਚਲਾਈਆਂ। ਹਾਲਾਂਕਿ, ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਕੁਰਨੂਲ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐਸਪੀ) ਰਾਘਵੇਂਦਰ ਨੇ ਐਤਵਾਰ ਦੇਰ ਰਾਤ ਪੱਤਰਕਾਰਾਂ ਨੂੰ ਦੱਸਿਆ, "ਕੌਸ਼ਿਕ ਕੋਲ .32 ਰਿਵਾਲਵਰ ਦਾ ਵੈਧ ਲਾਇਸੈਂਸ ਹੈ। ਉਨ੍ਹਾਂ ਨੇ ਅੱਜ ਸਵੇਰੇ ਆਪਣੀ ਟੀਮ ਦੇ ਸੈਮੀਫਾਈਨਲ ਵਿੱਚ ਹਾਰਨ ਤੋਂ ਨਿਰਾਸ਼ ਹੋ ਕੇ ਜ਼ਮੀਨ ਵੱਲ ਤਿੰਨ ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ।"

ਪੜ੍ਹੋ ਇਹ ਵੀ - ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਡੀਐਸਪੀ ਨੇ ਦੱਸਿਆ ਕਿ ਕੌਸ਼ਿਕ ਨੂੰ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹਥਿਆਰ ਜ਼ਬਤ ਕੀਤਾ ਜਾ ਰਿਹਾ ਹੈ। ਪੁਲਸ ਨੇ ਪੁਲਸ ਸੁਪਰਡੈਂਟ (ਐਸਪੀ) ਵਿਕਰਾਂਤ ਪਟੇਲ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਏ. ਸਿਰੀ ਨੂੰ ਕਾਰੋਬਾਰੀ ਦੇ ਹਥਿਆਰਾਂ ਦੇ ਲਾਇਸੈਂਸ ਨੂੰ ਰੱਦ ਕਰਨ ਦੀ ਸਿਫਾਰਸ਼ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਰਾਘਵੇਂਦਰ ਦੇ ਅਨੁਸਾਰ, ਇਹ ਲਾਇਸੈਂਸ ਕਈ ਸਾਲ ਪਹਿਲਾਂ ਸਵੈ-ਰੱਖਿਆ ਲਈ ਜਾਰੀ ਕੀਤਾ ਗਿਆ ਸੀ ਅਤੇ ਅਜੇ ਵੀ ਵੈਧ ਸੀ। ਕੌਸ਼ਿਕ ਰੀਅਲ ਅਸਟੇਟ ਕਾਰੋਬਾਰ ਨਾਲ ਜੁੜਿਆ ਹੋਇਆ ਹੈ।

ਡੀਐਸਪੀ ਨੇ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਕੋਈ ਬਹਿਸ ਜਾਂ ਹੱਥੋਪਾਈ ਨਹੀਂ ਹੋਈ ਸੀ ਅਤੇ ਹੁਣ ਤੱਕ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਹ ਜਾਪਦਾ ਹੈ ਕਿ ਇਹ ਘਟਨਾ ਸਿਰਫ ਸੈਮੀਫਾਈਨਲ ਹਾਰ ਤੋਂ ਨਿਰਾਸ਼ਾ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਦੇ ਹਿੱਸੇ ਵਜੋਂ ਘਟਨਾ ਦੇ ਸਾਰੇ ਪਹਿਲੂਆਂ ਦੀ ਪੁਸ਼ਟੀ ਕਰੇਗੀ। ਰਾਘਵੇਂਦਰ ਨੇ ਕਿਹਾ ਕਿ ਕੌਸ਼ਿਕ ਟੀਮ ਦਾ ਕਪਤਾਨ ਨਹੀਂ ਸੀ, ਸਗੋਂ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਅਨੰਨਿਆ ਫਰੈਂਚਾਇਜ਼ੀ ਦਾ ਮੈਂਬਰ ਸੀ। ਇਸ ਮਾਮਲੇ ਦੀ ਵਿਸਥਾਰਤ ਜਾਂਚ ਚੱਲ ਰਹੀ ਹੈ।

ਪੜ੍ਹੋ ਇਹ ਵੀ - ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News