ਇਸ ਕੰਪਨੀ ਨੇ ਲਾਂਚ ਕਰ ''ਤੀ ਪਹਿਲੀ CNG SUV ! ਕੀਮਤ ਸਿਰਫ...

Thursday, Oct 15, 2026 - 01:31 PM (IST)

ਇਸ ਕੰਪਨੀ ਨੇ ਲਾਂਚ ਕਰ ''ਤੀ ਪਹਿਲੀ CNG SUV ! ਕੀਮਤ ਸਿਰਫ...

ਗੈਜੇਟ ਡੈਸਕ : ਮਹਿੰਦਰਾ ਐਂਡ ਮਹਿੰਦਰਾ ਨੇ ਭਾਰਤੀ ਆਟੋ ਬਾਜ਼ਾਰ ਵਿੱਚ ਆਪਣੀ ਪਹਿਲੀ ਫੈਕਟਰੀ-ਫਿੱਟਡ CNG SUV Mahindra XUV 3XO CNG ਲਾਂਚ ਕਰ ਦਿੱਤੀ ਹੈ, ਜਿਸ ਨੂੰ ZNG ਨਾਮ ਦਿੱਤਾ ਗਿਆ ਹੈ। ਇਸ ਕੰਪੈਕਟ SUV ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਬਾਜ਼ਾਰ ਵਿੱਚ ਇਸ ਦਾ ਸਿੱਧਾ ਮੁਕਾਬਲਾ Tata Nexon CNG ਤੇ Maruti Suzuki Brezza CNG ਨਾਲ ਹੋਵੇਗਾ।
ਇਹ CNG SUV ਚਾਰ ਵੱਖ-ਵੱਖ ਵੇਰੀਐਂਟਸ ਵਿੱਚ ਪੇਸ਼ ਕੀਤੀ ਗਈ ਹੈ: MX EDGE, REVX EDGE (O), AX5 ਅਤੇ REVX A। ਬੇਸ ਵੇਰੀਐਂਟ MX EDGE ਦੀ ਕੀਮਤ 9.99 ਲੱਖ ਰੁਪਏ ਹੈ। ਇਸ ਤੋਂ ਇਲਾਵਾ REVX EDGE (O) ਦੀ ਕੀਮਤ 10.79 ਲੱਖ ਰੁਪਏ, AX5 ਦੀ ਕੀਮਤ 11.19 ਲੱਖ ਰੁਪਏ ਅਤੇ ਟੌਪ ਵੇਰੀਐਂਟ REVX A ਦੀ ਕੀਮਤ 12.27 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਸ਼ੁਰੂਆਤੀ ਅਤੇ ਟੌਪ ਵੇਰੀਐਂਟ ਦੀ ਕੀਮਤ ਵਿੱਚ 2.28 ਲੱਖ ਰੁਪਏ ਦਾ ਫਰਕ ਹੈ।
 XUV 3XO CNG ਵਿੱਚ 1.2-ਲੀਟਰ mStallion G12 ਟਰਬੋਚਾਰਜਡ MPFI ਇੰਜਣ ਲਗਾਇਆ ਗਿਆ ਹੈ, ਜੋ ਲਗਭਗ 110 ਹਾਰਸਪਾਵਰ ਅਤੇ 200 Nm ਦਾ ਟਾਰਕ (1,500 ਤੋਂ 3,500 RPM ਵਿਚਕਾਰ) ਪੈਦਾ ਕਰਦਾ ਹੈ। 
ਇਸ ਇੰਜਣ ਵਿੱਚ ਸੀ.ਐੱਨ.ਜੀ. ਲਈ ਸਮਰਪਿਤ ਇੰਜੈਕਸ਼ਨ ਸਿਸਟਮ ਸ਼ਾਮਲ ਹੈ। ਮਹਿਦਰਾ ਦਾ ਦਾਅਵਾ ਹੈ ਕਿ ਇਹ SUV 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 4.9 ਸੈਕਿੰਡ ਵਿੱਚ ਅਤੇ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 11.8 ਸੈਕਿੰਡ ਵਿੱਚ ਫੜ ਲੈਂਦੀ ਹੈ।  ਇਸ SUV ਵਿੱਚ ਬੂਟ ਫਲੋਰ ਦੇ ਹੇਠਾਂ ਦੋ CNG ਸਿਲੰਡਰ ਦਿੱਤੇ ਗਏ ਹਨ। ਇਸ ਡੁਅਲ-ਸਿਲੰਡਰ ਸੈੱਟਅੱਪ ਕਾਰਨ ਟੈਂਕਾਂ ਦੇ ਉੱਪਰ ਸਮਾਨ ਰੱਖਣ ਲਈ ਲੋੜੀਂਦੀ ਬੂਟ ਸਪੇਸ ਮਿਲ ਜਾਂਦੀ ਹੈ। ਕੇਬਿਨ ਦੇ ਅੰਦਰ ਪੈਟਰੋਲ ਅਤੇ CNG ਵਿਚਕਾਰ ਸਵਿਚ ਕਰਨ ਲਈ ਇੱਕ ਵੱਖਰਾ ਫਿਊਲ ਸਿਲੈਕਸ਼ਨ ਸਵਿਚ ਦਿੱਤਾ ਗਿਆ ਹੈ।
ਸੁਰੱਖਿਆ, ਆਕਾਰ ਅਤੇ ਆਧੁਨਿਕ ਫੀਚਰਜ਼ ਸੁਰੱਖਿਆ ਦੇ ਲਿਹਾਜ਼ ਨਾਲ ਇਸ ਵਿੱਚ 6 ਏਅਰਬੈਗ, 4 ਡਿਸਕ ਬ੍ਰੇਕਾਂ, ISOFIX ਚਾਈਲਡ-ਸੀਟ ਐਂਕਰੇਜ ਅਤੇ ਸਾਰੇ ਯਾਤਰੀਆਂ ਲਈ 3-ਪੁਆਇੰਟ ਸੀਟਬੈਲਟ ਸਮੇਤ ਸੀਟਬੈਲਟ ਰੀਮਾਈਂਡਰ ਦਿੱਤੇ ਗਏ ਹਨ। ਇਹ SUV 350 mm ਡੂੰਘੇ ਪਾਣੀ ਵਿੱਚ ਵੀ ਚੱਲ ਸਕਦੀ ਹੈ। ਇਸ ਦੀ ਲੰਬਾਈ 3,990 mm, ਚੌੜਾਈ 1,821 mm ਅਤੇ ਵ੍ਹੀਲਬੇਸ 2,600 mm ਹੈ। ਇਸ ਤੋਂ ਇਲਾਵਾ ਕੇਬਿਨ ਵਿੱਚ 10.25-ਇੰਚ ਦੀ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟ੍ਰੂਮੈਂਟ ਕਲੱਸਟਰ, ਇਲੈਕਟ੍ਰਿਕ ਸਨਰੂਫ ਅਤੇ 16-ਇੰਚ ਦੇ ਅਲਾਏ ਵੀਲ੍ਹ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Shubam Kumar

Content Editor

Related News