ਜੱਲਾਦ ਬਣਿਆ ਪਤੀ ! ਪਤਨੀ ਦੀ ਡਾਂਗਾਂ ਮਾਰ-ਮਾਰ ਕੱਢ''ਤੀ ਜਾਨ

Thursday, Oct 08, 2026 - 04:53 PM (IST)

ਜੱਲਾਦ ਬਣਿਆ ਪਤੀ ! ਪਤਨੀ ਦੀ ਡਾਂਗਾਂ ਮਾਰ-ਮਾਰ ਕੱਢ''ਤੀ ਜਾਨ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ’ਚ ਬਛਰਾਵਾਂ ਥਾਣਾ ਖੇਤਰ ਦੇ ਹਸਨਪੁਰ ਪਿੰਡ ’ਚ ਬੁੱਧਵਾਰ ਸਵੇਰੇ ਵੱਖ ਰਹਿ ਰਹੇ ਪਤੀ ਨੇ ਪਤਨੀ ਦੀ ਡਾਂਗ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਅਨੁਸਾਰ ਹਸਨਪੁਰ ਵਾਸੀ ਵਿੱਦਿਆਵਤੀ (47) ਲੱਗਭਗ 5 ਸਾਲਾਂ ਤੋਂ ਆਪਣੇ ਘਰ ’ਚ ਇਕੱਲੀ ਰਹਿ ਰਹੀ ਸੀ, ਜਦਕਿ ਉਸ ਦਾ ਪਤੀ ਰਾਮਨਾਥ ਪਿੰਡ ਨੇੜੇ ਇਕ ਬਾਗ ’ਚ ਝੁੱਗੀ ਬਣਾ ਕੇ ਰਹਿੰਦਾ ਸੀ। 

ਬੁੱਧਵਾਰ ਸਵੇਰੇ ਲੱਗਭਗ 7 ਵਜੇ ਵਿੱਦਿਆਵਤੀ ਪਖਾਨੇ ਤੋਂ ਪਰਤ ਰਹੀ ਸੀ। ਰਸਤੇ ’ਚ ਰਾਮਨਾਥ ਨੇ ਉਸ ਨੂੰ ਰੋਕ ਲਿਆ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਰਾਮਨਾਥ ਨੇ ਡਾਂਗ ਨਾਲ ਉਸ ’ਤੇ ਤਾਬੜਤੋੜ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਕਾਰਨ ਵਿੱਦਿਆਵਤੀ ਜ਼ਮੀਨ ’ਤੇ ਡਿੱਗ ਪਈ। ਚੀਕ-ਚਿਹਾੜਾ ਸੁਣ ਕੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਨੇ ਰਾਮਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ’ਚ ਉਸ ਨੇ ਪਤਨੀ ’ਤੇ ਸ਼ੱਕ ਹੋਣ ਦੀ ਗੱਲ ਕਹੀ। ਜੋੜੇ ਦੇ 5 ਬੱਚੇ ਹਨ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Harpreet SIngh

Content Editor

Related News