ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ ਅਣਵਿਆਹੇ ਕਿਸਾਨਾਂ ਨੇ ਕਰ ''ਤੀ ਅਨੋਖੀ ਮੰਗ
Sunday, Oct 04, 2026 - 09:01 AM (IST)
ਮੈਸੂਰ : ਕਰਨਾਟਕ ਦੇ ਇੱਕ ਕਿਸਾਨ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੂੰ ਅਣਵਿਆਹੇ ਮਰਦਾਂ, ਖਾਸ ਕਰਕੇ ਕਿਸਾਨਾਂ ਨੂੰ ਵਿਆਹ ਕਰਵਾਉਣ ਲਈ ਦੁਲਹਨ ਲੱਭਣ ਵਿੱਚ ਮਦਦ ਕਰਨ ਲਈ ਇੱਕ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਪੀਰੀਆਪਟਨਾ ਵਿੱਚ ਇੱਕ 'ਪ੍ਰਜਾ ਸੇਵਾ' ਪ੍ਰੋਗਰਾਮ ਵਿੱਚ ਇੱਕ ਕਿਸਾਨ ਨੇ ਕਿਹਾ ਕਿ 35 ਤੋਂ 40 ਸਾਲ ਦੀ ਉਮਰ ਦੇ ਬਹੁਤ ਸਾਰੇ ਆਦਮੀ ਅਜੇ ਵੀ ਅਣਵਿਆਹੇ ਹਨ। ਵਿਆਹ ਨਾ ਹੋਣ ਕਾਰਨ ਉਹ ਨਿਰਾਸ਼ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ।
ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
ਉਨ੍ਹਾਂ ਕਿਹਾ ਕਿ ਘਰ ਅਤੇ ਜ਼ਮੀਨ ਹੋਣ ਦੇ ਬਾਵਜੂਦ ਕਿਸਾਨ ਵਿਆਹ ਨਹੀਂ ਕਰਵਾ ਸਕਦੇ ਅਤੇ ਮਾਪੇ ਆਪਣੀਆਂ ਧੀਆਂ ਕਿਸਾਨ ਪਰਿਵਾਰਾਂ ਨੂੰ ਦੇਣ ਤੋਂ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪੂਰੇ ਰਾਜ ਲਈ ਇੱਕ ਸਮੱਸਿਆ ਹੈ। ਕਿਸਾਨਾਂ ਨੂੰ ਵਿਆਹ ਲਈ ਕੁੜੀਆਂ ਦੀ ਜ਼ਰੂਰਤ ਹੈ ਅਤੇ ਉਹ ਉਨ੍ਹਾਂ ਦੀ ਮਦਦ ਕਰਨ। ਮੁੱਖ ਮੰਤਰੀ ਸ਼ਿਵਕੁਮਾਰ ਨੂੰ ਕਿਸਾਨਾਂ ਨੇ ਇਸ ਦੇ ਹੱਲ ਲਈ ਯੋਜਨਾ ਬਣਾਉਣ ਦੀ ਮੰਗ ਕੀਤੀ। ਇਸ ਦੌਰਾਨ ਕਿਸਾਨ ਦੀਆਂ ਗੱਲਾਂ 'ਤੇ ਮੁੱਖ ਮੰਤਰੀ ਸ਼ਿਵਕੁਮਾਰ ਹੱਸ ਪਏ ਅਤੇ ਜਵਾਬ ਦਿੰਦੇ ਹੋਏ ਕਿਹਾ, ਕਿਥੇ "ਕੀ? ਕੀ ਹੋਇਆ ਹੈ?"
ਇਹ ਵੀ ਪੜ੍ਹੋ : ਪਿਓ ਦੇ ਮੋਹ 'ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ 'ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
