ਦੇਸ਼ ਦੇ ਸਭ ਤੋਂ ਲੰਬੇ ਅਤੇ ਉੱਚੇ ਰੂਟ ਦਿੱਲੀ-ਲੇਹ ਵਿਚਾਲੇ ਬੱਸ ਸਰਵਿਸ ਸ਼ੁਰੂ

Friday, Jun 21, 2019 - 12:59 PM (IST)

ਦੇਸ਼ ਦੇ ਸਭ ਤੋਂ ਲੰਬੇ ਅਤੇ ਉੱਚੇ ਰੂਟ ਦਿੱਲੀ-ਲੇਹ ਵਿਚਾਲੇ ਬੱਸ ਸਰਵਿਸ ਸ਼ੁਰੂ

ਕੁੱਲੂ—ਦੇਸ਼ ਦੇ ਸਭ ਤੋਂ ਲੰਬੇ ਅਤੇ ਉਚਾਈ ਤੋਂ ਲੰਘਣ ਵਾਲੀ ਦਿੱਲੀ-ਕੇਲਾਂਗ-ਲੇਹ ਰੂਟ 'ਤੇ ਹਿਮਾਚਲ ਸੜਕ ਆਵਾਜਾਈ ਨਿਗਮ ਦੀ ਬੱਸ ਸਰਵਿਸ ਸ਼ੁਰੂ ਹੋ ਗਈ ਹੈ। ਇਹ ਮਾਰਗ ਪਿਛਲੇ ਲਗਭਗ 9 ਮਹੀਨਿਆਂ ਤੋਂ ਬੰਦ ਸੀ ਪਰ ਹੁਣ ਆਵਾਜਾਈ ਲਈ ਬਹਾਲ ਹੋਣ ਤੋਂ ਬਾਅਦ ਐੱਚ. ਆਰ. ਟੀ. ਸੀ. ਨੇ ਇਸ ਮਾਰਗ 'ਤੇ ਆਪਣੀ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਹੈ। ਕੇਲਾਂਗ ਬੱਸ ਅੱਡੇ ਤੋਂ ਨਿਗਮ ਦੀ ਲੇਹ ਬੱਸ ਸਰਵਿਸ ਨੂੰ ਐੱਸ. ਡੀ. ਐੱਮ. ਅਮਰ ਨੇਗੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

1072 ਕਿਲੋਮੀਟਰ ਲੰਬੇ ਇਸ ਮਾਰਗ 'ਤੇ ਬੱਸ ਸਰਵਿਸ 4 ਦੱਰਾਂ ਜਿਨ੍ਹਾਂ 'ਚ ਰੋਹਤਾਂਗ ਦੱਰਾ 13,050 ਫੁੱਟ, ਬਾਰਾਲਾਚਾ 16,020 ਫੁੱਟ, ਲਾਚੁੰਗ ਲਾ 16,620 ਫੁੱਟ ਅਤੇ ਤੰਗਲੰਗ ਲਾ 17,480 ਫੁੱਟ ਉੱਚੇ ਦੱਰਾਂ ਤੋਂ ਹੋ ਕੇ ਗੁਜ਼ਰਦੀ ਹੈ। 

ਦਿੱਲੀ ਤੋਂ ਲੇਹ ਤੱਕ ਦਾ ਸਫਰ 'ਚ 36 ਘੰਟਿਆਂ ਦਾ ਸਮਾਂ ਲੱਗਦਾ ਹੈ ਅਤੇ ਸਿਰਫ 1500 ਰੁਪਏ 'ਚ ਬਰਫ ਨਾਲ ਲੱਦੀਆਂ ਪਹਾੜੀਆਂ ਤੋਂ ਲੰਘਣ ਵਾਲੀ ਇਸ ਬੱਸ ਸਰਵਿਸ ਦਾ ਸਫਰ ਸੁਹਾਵਨਾ  ਹੈ। ਸੈਲਾਨੀ ਅਤੇ ਸਥਾਨਿਕ ਲੋਕ ਲੰਬੇ ਸਮੇਂ ਤੋਂ ਇਸ ਬੱਸ ਸਰਵਿਸ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਹ ਸਹੂਲਤ ਮਿਲੇਗੀ।

ਐੱਸ. ਡੀ. ਐੱਮ. ਅਮਰ ਨੇਗੀ ਨੇ ਦੱਸਿਆ ਹੈ ਕਿ ਐੱਚ. ਆਰ. ਟੀ. ਸੀ. ਦੀ ਇਸ ਸੀਜ਼ਨ ਦੀ ਪਹਿਲੀ ਬੱਸ ਸਰਵਿਸ ਅੱਜ ਤੋਂ ਲੇਹ ਲਈ ਸ਼ੁਰੂ ਹੋਈ ਹੈ, 1072 ਕਿਲੋਮੀਟਰ ਲੰਬੇ ਇਸ ਸਫਰ 'ਚ 36 ਘੰਟੇ ਦਾ ਸਮਾਂ ਲੱਗਦਾ ਹੈ। ਇਸ ਤੋਂ ਯਾਤਰੀਆਂ ਅਤੇ ਸੈਲਾਨੀਆਂ ਨੂੰ ਸਹੂਲਤ ਪ੍ਰਦਾਨ ਹੋਵੇਗੀ। ਨਿਗਮ ਦੇ ਖੇਤਰੀ ਪ੍ਰਬੰਧਕ ਮੰਗਲ ਚੰਦ ਮਨੇਪਾ ਨੇ ਦੱਸਿਆ ਹੈ ਕਿ ਲਗਭਗ 9 ਮਹੀਨਿਆਂ ਬਾਅਦ ਐੱਚ. ਆਰ. ਟੀ. ਸੀ. ਨੇ ਦਿੱਲੀ-ਲੇਹ ਬੱਸ ਸਰਵਿਸ ਆਰੰਭ ਕਰ ਦਿੱਤੀ ਹੈ। ਲਗਭਗ 1072 ਕਿਲੋਮੀਟਰ ਦੇ ਇਸ ਸਫਰ 'ਚ 3 ਡਰਾਈਵਰ ਬਦਲਦੇ ਹਨ।


author

Iqbalkaur

Content Editor

Related News