ਹੁਣ ''ਰੋਹਤਾਂਗ ਸੁਰੰਗ'' ਤੋਂ ਰੋਜ਼ਾਨਾ ਚੱਲੇਗੀ HRTC ਬੱਸ
Sunday, Nov 17, 2019 - 02:33 PM (IST)

ਸ਼ਿਮਲਾ—ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਦੀ ਮਨਜ਼ੂਰੀ ਤੋਂ ਬਾਅਦ ਪਹਿਲੀ ਵਾਰ ਸ਼ਨੀਵਾਰ ਨੂੰ 43 ਸਵਾਰੀਆਂ ਲੈ ਕੇ ਹਿਮਾਚਲ ਰੋਡਵੇਜ ਬੱਸ ਨੇ ਰੋਹਤਾਂਗ ਸੁਰੰਗ ਪਾਰ ਕੀਤੀ ਹੈ। ਮਨਾਲੀ ਐੱਸ.ਡੀ.ਐੱਮ. ਰਮਨ ਘਰਸੰਗੀ ਨੇ ਬੱਸ ਨੂੰ ਹਰੀ ਝੰਡੀ ਦਿੱਤੀ। ਬਰਫਬਾਰੀ ਤੋਂ ਬਾਅਦ ਰੋਹਤਾਂਗ ਦੱਰਾ ਅਤੇ ਲਾਹੌਲ ਸਪਿਤੀ ਦਾ ਸੰਪਰਕ ਪੂਰੇ ਦੇਸ਼ ਨਾਲੋਂ ਟੁੱਟ ਗਿਆ ਸੀ। ਹੁਣ ਰੋਜ਼ਾਨਾ ਇੱਕ ਬੱਸ ਸੁਰੰਗ ਰਾਹੀਂ ਆਇਆ-ਜਾਇਆ ਕਰੇਗੀ। ਸੋਲੰਗਨਾਲਾ ਤੋਂ ਬੱਸ ਰੋਜ਼ ਦੁਪਹਿਰ 12.30 ਵਜੇ ਰਾਵਾਨਾ ਹੋਵੇਗੀ ਅਤੇ ਸ਼ਾਮ ਨੂੰ ਸੁਰੰਗ ਦੇ ਨਾਰਥ ਪੋਰਟਲ ਗੁਫਾ ਹੋਟਲ ਤੋਂ ਸ਼ਾਮ 6 ਵਜੇ ਵਾਪਸ ਆਵੇਗੀ। ਰੋਹਤਾਂਗ ਸੁਰੰਗ ਖੁੱਲਣ ਨਾਲ ਮਨਾਲੀ ਤੋਂ ਕੇਲਾਂਗ ਦੀ ਦੂਰੀ 46 ਕਿਲੋਮੀਟਰ ਘੱਟ ਹੋਵੇਗੀ ਅਤੇ ਕਈ ਘੰਟਿਆਂ ਦਾ ਸਫਰ ਬਚੇਗਾ।
ਫਾਇਦਾ-
ਰੋਹਤਾਂਗ ਦੱਰਾ ਬੰਦ ਹੋਣ 'ਤੇ ਲਾਹੌਲ-ਸਪਿਤੀ ਜਾ ਸਕਣਗੇ। ਬੀਮਾਰ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਹਿਲਾਂ ਉਹ ਹੈਲੀਕਾਪਟਰ 'ਤੇ ਨਿਰਭਰ ਰਹਿੰਦੇ ਸੀ। ਐਮਰਜੈਂਸੀ 'ਚ ਫੌਜੀ ਆਪਣੀ ਪੋਸਟ 'ਤੇ ਪਹੁੰਚਣ ਦੇ ਲਈ ਸੁਰੰਗ ਦੀ ਵਰਤੋਂ ਕਰ ਸਕਦੇ ਹਨ।
ਦੇਸ਼ ਦੀ ਸਭ ਤੋਂ ਲੰਬੀ ਸੁਰੰਗ
ਇਹ ਦੇਸ਼ ਦੀ ਸਭ ਤੋਂ ਲੰਬੀ ਸੁਰੰਗ 'ਤੇ 2010 'ਚ ਕੰਮ ਸ਼ੁਰੂ ਹੋਇਆ ਅਤੇ 2,700 ਕਰੋੜ ਰੁਪਏ ਖਰਚ ਹੋਏ। ਇਸ ਦੀ ਲੰਬਾਈ 8.8 ਕਿਲੋਮੀਟਰ ਅਤੇ 10 ਮੀਟਰ ਚੌੜੀ ਹੈ।ਰੋਗਤਾਂਗ ਸੁਰੰਗ ਖੁੱਲ੍ਹਣ ਨਾਲ ਮਨਾਲੀ ਤੋਂ ਕੇਲਾਂਗ ਦੀ ਦੂਰੀ 46 ਕਿਲੋਮੀਟਰ ਘੱਟ ਹੋਈ ਹੈ। ਜਿਸ ਨਾਲ ਕਈ ਘੰਟਿਆਂ ਦੇ ਸਫਰ ਤੋਂ ਲੋਕ ਬਚ ਸਕਣਗੇ। ਇਸ ਸੁਰੰਗ ਨੂੰ 2018 'ਚ ਛੋਟੀਆਂ ਗੱਡੀਆਂ ਲਈ ਖੋਲ੍ਹਿਆ ਗਿਆ ਸੀ ਅਤੇ ਹੁਣ 2019 'ਚ ਇਸ ਸੁਰੰਗ ਰਾਹੀਂ ਬੱਸ ਚੱਲੇਗੀ।