ਕੁਰੂਕੁਸ਼ੇਤਰ ਦੇ 16 ਤੀਰਥਾਂ ਲਈ ਕੋਰੋਨਾ ਕਾਰਨ ਬੰਦ ਕੀਤੀ ਗਈ ਬੱਸ ਸੇਵਾ ਹੋਈ ਬਹਾਲ
Saturday, Oct 16, 2021 - 05:27 PM (IST)
ਕੁਰੂਕੁਸ਼ੇਤਰ- ਹਰਿਆਣਾ ਸਰਕਾਰ ਨੇ ਕੁਰੂਕੁਸ਼ੇਤਰ ’ਚ 16 ਤੀਰਥਾਂ ਦੀ ਪਰਿਕ੍ਰਮਾ ਲਈ ਬੱਸ ਸੇਵਾ ਬਹਾਲ ਕਰ ਦਿੱਤੀ ਹੈ, ਜਿਸ ਨੂੰ ਕੋਰੋਨਾ ਕਾਰਨ ਬੰਦ ਕਰ ਦਿੱਤਾ ਗਿਆ ਸੀ। ਕੁਰੂਕੁਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਮਦਨ ਮੋਹਨ ਛਾਬੜਾ ਨੇ ਸ਼ਨੀਵਾਰ ਨੂੰ ਕੁਰੂਕੁਸ਼ੇਤਰ ਸਥਿਤ ਬ੍ਰਹਮਾਸਰੋਵਰ ਤੋਂ ਤੀਰਥ ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਹ ਬੱਸ ਸਵੇਰੇ 9 ਵਜੇ ਬ੍ਰਹਮਾਸਰੋਵਰ ਕੁਰੂਕੁਸ਼ੇਤਰ ਵਿਕਾਸ ਬੋਰਡ ਦੇ ਦਫ਼ਤਰ ਦੇ ਸਾਹਮਣੇ ਤੋਂ ਚਲੇਗੀ ਅਤੇ ਰੰਤੁਕ ਯਕਸ਼ ਬੀੜ ਪਿਪਲੀ, ਅਭਿਮਨਿਊ ਕਾ ਚੱਕਰ ਸਥਾਨ, ਅਮੀਨ, ਬਾਣਗੰਗਾ ਦਯਾਲਪੁਰ, ਕੁਲਤਾਰਨ ਤੀਰਥ ਕਿਰਮਿਚ, ਕਾਮਿਅਕ ਤੀਰਥ ਕਮੌਦਾ, ਸ਼ਾਲਿਹੋਤਰ ਤੀਰਥ ਸਾਰਸਾ, ਸਰਸਵਤੀ ਤੀਰਥ ਪਿਹੋਵਾ, ਭੌਰ ਸਈਅਦਾ ਤੀਰਥ, ਜੋਤੀਸਰ ਤੀਰਥ, ਭੀਸ਼ਮ ਕੁੰਡ, ਮਾਂ ਭਦਰਕਾਲੀ ਮੰਦਰ, ਸਨਿਹਿਤ ਸਰੋਵਰ ਅਤੇ ਆਰਤੀ ਸਥਾਨ ਬ੍ਰਹਮਾਸਰੋਵਰ ’ਤੇ ਸ਼ਾਮ 5 ਵਜੇ ਪਹੁੰਚੇਗੀ। ਇਸ ਤੀਰਥ ਯਾਤਰ ਲਈ ਪ੍ਰਤੀ ਵਿਅਕਤੀ ਕਿਰਾਇਆ 50 ਰੁਪਏ ਤੈਅ ਕੀਤਾ ਗਿਆ ਹੈ।