ਊਨਾ ਤੋਂ ਹਮੀਰਪੁਰ ਜਾ ਰਹੀ ਬੱਸ ਸੜਕ ''ਤੇ ਪਲਟੀ, 15 ਜ਼ਖਮੀ

Saturday, Jun 03, 2017 - 11:05 AM (IST)

ਬੰਗਾਣਾ— ਉੱਪ ਮੰਡਲ ਖੇਤਰ ਦੇ ਤਹਿਤ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਦੇ ਕਰੀਬ ਊਨਾ ਤੋਂ ਹਮੀਰਪੁਰ ਰੂਟ 'ਤੇ ਜਾ ਰਹੀ ਇਕ ਨਿੱਜੀ ਬੱਸ ਪਿਪਲੂ 'ਚ ਬੇਕਾਬੂ ਹੋ ਕੇ ਸੜਕ 'ਚ ਪਲਟ ਗਈ। ਇਸ ਦੁਰਘਟਨਾ 'ਚ ਕਰੀਬ 15 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੱਤਕਾਲ ਸੀ.ਐਸ.ਸੀ. ਬੰਗਾਣਾ ਅਤੇ ਸੀ.ਐਚ.ਸੀ. ਧਨੇਟਾ ਲਿਆਇਆ ਗਿਆ। ਬੰਗਾਣਾ ਪੁਲਸ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਛਾਣਬੀਣ 'ਚ ਜੁੱਟ ਗਈ ਹੈ। ਬੱਸ ਚਾਲਕ ਮਦਨ ਲਾਲ ਦੇ ਮੁਤਾਬਕ ਦੁਰਘਟਨਾ ਦਾ ਕਾਰਨ ਬਰੇਕ ਫੇਲ ਹੋਣ ਦੱਸਿਆ ਜਾ ਰਿਹਾ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਬੰਗਾਣਾ ਤੋਂ ਪਿਪਲੂ ਦੀ ਚੜ੍ਹਾਈ ਚੜ੍ਹ ਕੇ ਜਿਵੇਂ ਹੀ ਬੱਸ ਪਿਪਲੂ ਬਾਜ਼ਾਰ 'ਚ ਪਹੁੰਚੀ ਤਾਂ ਚਾਲਕ ਨੇ ਯਾਤਰੀਆਂ ਨੂੰ ਉਤਾਰਨ ਲਈ ਬੱਸ ਦੀ ਬਰੇਕ ਲਗਾਈ ਪਰ ਬਰੇਕ ਨਹੀਂ ਲੱਗੀ। ਇਸ 'ਤੇ ਬੱਸ ਚਾਲਕ ਨੇ ਬਾਜ਼ਾਰ ਦੇ ਨਾਲ ਹੀ ਦੁਕਾਨਾਂ ਦੇ ਨੇੜੇ ਬੱਸ ਰੋਕਣ ਦੇ ਲਈ ਇਕ ਚੱਟਾਨ 'ਤੇ ਚੜ੍ਹਾਈ ਤਾਂ ਬੱਸ ਪਲਟ ਗਈ। ਬੱਸ ਦੇ ਪਲਟਦੇ ਹੀ ਦੁਕਾਨਦਾਰਾਂ ਨੇ ਬੱਸ ਦੇ ਅੰਦਰੋਂ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

PunjabKesari

ਬੱਸ ਦੁਰਘਟਨਾ ਦੇ 8 ਜ਼ਖਮੀਆਂ ਦਾ ਇਲਾਜ ਬੰਗਾਣਾ ਅਤੇ ਹੋਰਾਂ ਦਾ ਧਨੇਟਾ ਸੀ.ਐਚ.ਸੀ. 'ਚ ਇਲਾਜ ਕੀਤਾ ਜਾ ਰਿਹਾ ਹੈ। ਬੰਗਾਣਾ ਪੁਲਸ ਥਾਣਾ ਦੇ ਇੰਸਪੈਕਟਰ ਪ੍ਰਕਾਸ਼ ਚੰਦ ਸ਼ਰਮਾ ਦੇ ਮੁਤਾਬਕ ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਐਸ.ਡੀ.ਐਮ. ਬੰਗਾਣਾ ਦਿਲੇ ਰਾਮ ਧੀਮਾਨ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਤੋਂ ਜ਼ਖਮੀਆਂ ਨੂੰ ਉੱਚਿਤ ਸਹਾਇਤਾ ਦਿੱਤੀ ਜਾਵੇਗੀ।
ਬੱਸ ਦੁਰਘਟਨਾ 'ਚ ਜ਼ਖਮੀ ਹੋਏ ਲੋਕਾਂ 'ਚ ਚੇਤਨ ਚੌਕ, ਕਾਂਤਾ ਧਨੇਟਾ, ਰੱਖਿਆ ਦੇਵੀ ਅਤੇ ਨਿਸ਼ਾ ਤਲਪੀ, ਧਨੀ ਰਾਮ, ਆਸ਼ੀਸ਼ ਚਾਲਕ ਮਦਨ ਲਾਲ ਅਤੇ ਨਸੀਰੂਦੀਨ ਕੰਡਕਟਰ ਸ਼ਾਮਲ ਹਨ। ਇਨ੍ਹਾਂ 'ਚੋਂ 2 ਜ਼ਖਮੀਆਂ ਰੱਖਿਆ ਦੇਵੀ ਅਤੇ ਚੇਤਨ ਨੂੰ ਊਨਾ ਹਸਪਤਾਲ 'ਚ ਰੈਫਰ ਕਰ ਦਿੱਤੀ ਗਿਆ ਹੈ।


Related News