ਸਾਊਦੀ ਅਰਬ ਬੱਸ ਹਾਦਸੇ 'ਤੇ PM ਮੋਦੀ ਨੇ ਟਵੀਟ ਕਰ ਜਤਾਇਆ ਸੋਗ

Thursday, Oct 17, 2019 - 11:03 AM (IST)

ਸਾਊਦੀ ਅਰਬ ਬੱਸ ਹਾਦਸੇ 'ਤੇ PM ਮੋਦੀ ਨੇ ਟਵੀਟ ਕਰ ਜਤਾਇਆ ਸੋਗ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਵਿਚ ਇਕ ਬੱਸ ਹਾਦਸੇ 'ਚ 35 ਲੋਕਾਂ ਦੀ ਮੌਤ 'ਤੇ ਵੀਰਵਾਰ ਨੂੰ ਸੋਗ ਜਤਾਇਆ। ਇੱਥੇ ਦੱਸ ਦੇਈਏ ਕਿ ਪੱਛਮੀ ਸਾਊਦੀ ਅਰਬ 'ਚ ਇਕ ਬੱਸ ਅਤੇ ਹੋਰ ਭਾਰੀ ਵਾਹਨ ਦੀ ਟੱਕਰ 'ਚ 35 ਲੋਕ ਮਾਰੇ ਗਏ ਅਤੇ 4 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਏਸ਼ੀਆਈ ਅਤੇ ਅਰਬ ਦੇ ਨਾਗਰਿਕ ਵੀ ਸ਼ਾਮਲ ਸਨ। 

PunjabKesari


ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ''ਸਾਊਦੀ ਅਰਬ ਵਿਚ ਮੱਕਾ ਦੇ ਕੋਲ ਬੱਸ ਹਾਦਸੇ ਦੀ ਖ਼ਬਰ ਤੋਂ ਦੁਖੀ ਹਾਂ। ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਮੇਰੀ ਹਮਦਰਦੀ। ਜ਼ਖਮੀਆਂ ਦੀ ਛੇਤੀ ਸਲਾਮਤੀ ਦੀ ਦੁਆ ਕਰਦਾ ਹਾਂ।''

PunjabKesari

 


author

Tanu

Content Editor

Related News