ਊਨਾ : ਖੱਡ 'ਚ ਡਿੱਗੀ ਬੱਸ, 1 ਦੀ ਮੌਤ, 30 ਜ਼ਖਮੀ

11/08/2018 9:05:21 PM

ਊਨਾ — ਥਾਣਾ ਹਰੌਲੀ ਦੇ ਪੋਲੀਆਂ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ, ਜਿਸ ਕਾਰਨ 1 ਸ਼ਰਧਾਲੂ ਦੀ ਮੌਤ ਹੋ ਗਈ ਅਤੇ ਕਰੀਬ 41 ਲੋਕ ਜ਼ਖਮੀ ਹੋ ਗਏ।


ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਸਾਰੇ ਸ਼ਰਧਾਲੂ ਗੋਂਦਪੁਰ ਬਨ੍ਹੇੜਾ 'ਚ ਜਠੇਰੇ ਪੂਜ ਕੇ ਘਰ ਵਾਪਸ ਪਰਤ ਰਹੇ ਸਨ ਕਿ ਅਚਾਨਕ ਪੋਲੀਆ 'ਚ ਬੱਸ ਪਲਟ ਗਈ। ਦੱਸਿਆ ਜਾ ਰਿਹਾ ਹੈ ਇਸ ਬੱਸ 'ਚ ਕਰੀਬ 50 ਲੋਕ ਸਵਾਰ ਸਨ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਰੌਲੀ, ਖੇਤਰੀ ਹਸਪਤਾਲ ਊਨਾ ਅਤੇ ਪੰਜਾਬ ਦੇ ਮਾਹਿਲਪੁਰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਜਿਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਹਰੌਲੀ ਪੁਲਸ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕੰਮ ਲੱਗ ਗਈ।


Inder Prajapati

Content Editor

Related News