ਖੱਡ 'ਚ ਡਿੱਗੀ ਬੱਸ, 2 ਲੋਕਾਂ ਦੀ ਮੌਤ, 35 ਜ਼ਖਮੀ

Monday, Jul 09, 2018 - 02:01 PM (IST)

ਖੱਡ 'ਚ ਡਿੱਗੀ ਬੱਸ, 2 ਲੋਕਾਂ ਦੀ ਮੌਤ, 35 ਜ਼ਖਮੀ

ਭੋਪਾਲ— ਪ੍ਰਦੇਸ਼ ਦੇ ਦਮੋਹ ਜ਼ਿਲੇ 'ਚ ਐਤਵਾਰ ਦੇਰ ਰਾਤ 3 ਵਜੇ ਇਕ ਭਿਆਨਕ ਸੜਕ ਹਾਦਸਾ ਹੋਇਆ ਹੈ, ਜਿਸ ਕਾਰਨ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ 35 ਲੋਕ ਜ਼ਖਮੀ ਹੋਏ ਹਨ। 
ਜਾਣਕਾਰੀ ਮੁਤਾਬਕ ਘਟਨਾ ਖੁਰਾਈ ਤੋਂ ਬਾਰਾਤ ਲੈ ਕੇ ਸਤਨਾ ਜਾ ਰਹੀ ਬੱਸ ਦਮੋਹ ਦੇ ਆਨੂ ਰੇਲਵੇ ਫਾਟਕ ਕੋਲ ਇਕ ਪੁੱਲ ਦੇ ਹੇਠਾਂ ਚੱਲੀ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫਤਾਰ ਤੇਜ਼ ਸੀ ਅਤੇ ਬੱਸ ਨੂੰ ਡਰਾਈਵਰ ਦੀ ਜਗ੍ਹਾ ਹੈਲਪਰ ਚਲਾ ਰਿਹਾ ਸੀ। ਤੇਜ਼ ਸਪੀਡ ਹੋਣ ਕਾਰਨ ਰੇਲਵੇ ਫਾਟਕ ਕੋਲ ਬਣੇ ਮੋੜ 'ਤੇ ਬੱਸ ਚਾਲਕ ਤੋਂ ਬੱਸ ਬੇਕਾਬੂ ਹੋ ਗਈ ਅਤੇ ਪੁਲ ਨੂੰ ਤੋੜਦੇ ਹੋਏ ਬੱਸ ਤਕਰੀਬਨ 15 ਫੁੱਟ ਡੂੰਘੀ ਖੱਡ 'ਚ ਡਿੱਗ ਪਈ। ਇਹ ਹਾਦਸਾ ਬਹੁਤ ਹੀ ਭਿਆਨਕ ਸੀ ਅਤੇ ਖੱਡ 'ਚੋਂ ਲੋਕਾਂ ਨੂੰ ਕੱਢਣਾ ਵੀ ਮੁਸ਼ਕਿਲ ਸੀ ਪਰ ਮੌਕੇ 'ਤੇ ਪਹੁੰਚੀ ਪੁਲਸ ਅਤੇ ਸਥਾਨਕ ਲੋਕਾਂ ਨੇ ਬਚਾਅ ਕਰਕੇ ਲੋਕਾਂ ਨੂੰ ਸੁਰੱਖਿਅਤ ਕੱਢਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ 2 ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਜ਼ਖਮੀਆਂ ਨੂੰ ਐਂਬੂਲੈਂਸ ਅਤੇ ਪੁਲਸ ਦੀ ਮਦਦ ਨਾਲ ਦਮੋਹ ਦੇ ਜ਼ਿਲਾ ਹਸਪਤਾਲ 'ਚ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 5 ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਜਬਲਪੁਰ ਰੈਫਰ ਕੀਤਾ ਗਿਆ। ਜ਼ਖਮੀਆਂ ਮੁਤਾਬਕ ਖੁਰਾਈ ਤੋਂ ਚੱਲੀ ਬਾਰਾਤ ਇਹ ਘਟਨਾ ਵਾਪਰਨ ਤੋਂ ਪਹਿਲਾਂ ਤਕਰੀਬਨ 35 ਕਿਲੋਮੀਟਰ ਗੜਾਕੋਟਾ 'ਚ ਇਕ ਢਾਬੇ 'ਤੇ ਰੁਕੀ ਸੀ। ਢਾਬੇ 'ਤੇ ਹੀ ਡਰਾਈਵਰ ਅਤੇ ਇਸ ਦੇ ਸਟਾਫ ਨੇ ਸ਼ਰਾਬ ਪੀਤੀ ਅਤੇ ਫਿਰ ਉਸ ਤੋਂ ਬਾਅਦ ਕਲੀਨਰ ਬੱਸ ਚਲਾ ਰਿਹਾ ਸੀ। ਬੇਲਗਾਮ ਸਪੀਡ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਹੈ। ਦੱਸ ਦੇਈਏ ਕਿ ਹਸਪਤਾਲ 'ਚ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਅਤੇ ਸਿਵਲ ਸਰਜਨ ਨੇ ਮੋਰਚਾ ਸੰਭਾਲਿਆ। ਜ਼ਖਮੀਆਂ ਨੂੰ ਬਿਹਤਰ ਇਲਾਜ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪੁਲਸ ਨੇ ਵੀ ਮਾਮਲਾ ਦਰਜ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News