ਹੁਣ ਪੱਛਮੀ ਬੰਗਾਲ 'ਚ ਵੀ ਮਿਲੀ ਕੁੜੀ ਦੀ ਸੜੀ ਹੋਈ ਲਾਸ਼, ਜਬਰ ਜ਼ਨਾਹ ਦਾ ਖਦਸ਼ਾ

Thursday, Dec 05, 2019 - 06:16 PM (IST)

ਹੁਣ ਪੱਛਮੀ ਬੰਗਾਲ 'ਚ ਵੀ ਮਿਲੀ ਕੁੜੀ ਦੀ ਸੜੀ ਹੋਈ ਲਾਸ਼, ਜਬਰ ਜ਼ਨਾਹ ਦਾ ਖਦਸ਼ਾ

ਕੋਲਕਾਤਾ—ਹੈਦਰਾਬਾਦ ਅਤੇ ਉਨਾਵ 'ਚ ਵਾਪਰੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਤੋਂ ਬਾਅਦ ਹੁਣ ਪੱਛਮੀ ਬੰਗਾਲ ਦੇ ਮਾਲਦਾ 'ਚ ਸੜੀ ਹੋਈ ਇੱਕ ਕੁੜੀ ਦੀ ਲਾਸ਼ ਮਿਲੀ ਹੈ ਫਿਲਹਾਲ ਲਾਸ਼ ਦੀ ਸਨਾਖਤ ਨਹੀਂ ਹੋ ਸਕੀ ਹੈ ਪਰ ਪੁਲਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਕੁੜੀ ਨਾਲ ਵੀ ਜਬਰ ਜ਼ਨਾਹ ਵਰਗੀ ਘਟਨਾ ਵਾਪਰੀ ਹੈ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੁਲਸ ਮੁਤਾਬਕ ਕੁੜੀ ਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਵੀ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾੜਨ ਤੋਂ ਪਹਿਲਾਂ ਕੁੜੀ ਨਾਲ ਵੀ ਜਬਰ ਜ਼ਨਾਹ ਵਰਗੀ ਘਟਨਾ ਵਾਪਰੀ ਹੈ ਅਤੇ ਇਸ ਦੌਰਾਨ ਹੱਥੋਪਾਈ ਵੀ ਹੋਈ।

ਮਾਲਦਾ ਡੀ.ਐੱਸ.ਪੀ ਪ੍ਰਸੰਤਾ ਦੇਬਨਾਥ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ, '' ਲਾਸ਼ ਨੂੰ ਕੇਰੋਸਿਨ ਨਾਲ ਸਾੜਿਆ ਗਿਆ ਹੈ, ਮੈਨੂੰ ਸ਼ੱਕ ਹੈ ਕਿ ਘਟਨਾ 4 ਦਸੰਬਰ ਰਾਤ ਨੂੰ ਵਾਪਰੀ ਹੈ ਅਤੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ ਫਿਲਹਾਲ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।''


author

Iqbalkaur

Content Editor

Related News