ਬੁਰਾੜੀ ਦੇ ਮੈਦਾਨ 'ਚ ਜੁਟੇ ਸੈਂਕੜੇ ਕਿਸਾਨ, ਗੀਤਾਂ ਅਤੇ ਢੋਲ-ਨਗਾੜਿਆਂ ਨਾਲ ਗੂੰਜਿਆ ਮੈਦਾਨ
Saturday, Nov 28, 2020 - 05:11 PM (IST)
ਨਵੀਂ ਦਿੱਲੀ- ਨਾਅਰੇ ਲਗਾਉਂਦੇ ਹੋਏ, ਗੀਤ ਗਾਉਂਦੇ ਹੋਏ ਅਤੇ ਲਾਲ, ਹਰੇ ਰੰਗ ਦੇ ਝੰਡੇ ਲੈ ਕੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਸਮੂਹਾਂ ਅਤੇ ਸੂਬਿਆਂ ਦੇ ਲਗਭਗ 400 ਕਿਸਾਨ ਸ਼ਨੀਵਾਰ ਨੂੰ ਉੱਤਰੀ ਦਿੱਲੀ ਦੇ ਬੁਰਾੜੀ ਸਥਿਤ ਮੈਦਾਨ 'ਚ ਇਕੱਠੇ ਹੋਏ। ਜਿੱਥੇ ਸਰਕਾਰ ਨੇ ਉਨ੍ਹਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਲਗਾਤਾਰ ਤਿੰਨ ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਸਰਹੱਦੀ ਖੇਤਰਾਂ 'ਚ ਡਟੇ ਕਿਸਾਨਾਂ 'ਚੋਂ ਕਈਆਂ ਨੇ ਰਾਸ਼ਟਰੀ ਰਾਜਧਾਨੀ 'ਚ ਪ੍ਰਵੇਸ਼ ਕੀਤਾ ਅਤੇ ਮਹਾਨਗਰ ਦੇ ਸਭ ਤੋਂ ਵੱਡੇ ਮੈਦਾਨਾਂ 'ਚੋਂ ਇਕ ਨਿਰੰਕਾਰੀ ਮੈਦਾਨ 'ਚ ਇਕੱਠਾ ਹੋਏ। ਜ਼ਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਤੋਂ ਆਏ ਹਨ, ਜਦੋਂ ਕਿ ਕੁਝ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵੀ ਹਨ। ਇਹ ਕਿਸਾਨ ਟਰੱਕਾਂ ਅਤੇ ਟਰੈਕਟਰਾਂ ਤੋਂ ਇੱਥੇ ਆਏ। 'ਧਰਤੀ ਮਾਤਾ ਦੀ ਜੈ', 'ਨਰਿੰਦਰ ਮੋਦੀ ਕਿਸਾਨ ਵਿਰੋਧੀ' ਅਤੇ 'ਇੰਕਲਾਬ ਜ਼ਿੰਦਾਬਾਦ' ਵਰਗੇ ਨਾਅਰੇ, ਉੱਡਦੀ ਧੂੜ ਨਾਲ ਭਰੇ ਵਿਸ਼ਾਲ ਮੈਦਾਨ ਦੇ ਵੱਖ-ਵੱਖ ਹਿੱਸਿਆਂ ਤੋਂ ਸੁਣੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਦਿੱਲੀ ਬਾਰਡਰ 'ਤੇ ਡਟੇ ਕਿਸਾਨ, ਬੁਰਾੜੀ ਗਰਾਊਂਡ ਜਾਣ ਲਈ ਤਿਆਰ ਨਹੀਂ
ਕੁਝ ਕਿਸਾਨ ਨੇਤਾਵਾਂ ਨੇ ਭਾਸ਼ਣ ਦਿੱਤੇ, ਕਿਸਾਨਾਂ ਨੇ ਢੋਲ ਵਜਾ ਕੇ ਡਾਂਸ ਕੀਤਾ ਅਤੇ 'ਹਮ ਹੋਂਗੇ ਕਾਮਯਾਬ' ਗੀਤ ਵੀ ਸੁਣਾਈ ਦਿੱਤੀ। ਹੰਗਾਮੇ ਦਰਮਿਆਨ ਕਿਸਾਨ ਆਪਣੀ ਗੱਲ ਰੱਖਣ ਲਈ ਦ੍ਰਿੜ ਹਨ। ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਭਾਵੇਂ ਕੁਝ ਵੀ ਕਰ ਲਵੋ, ਅਸੀਂ ਵੱਧਦੇ ਜਾਵਾਂਗੇ ਗੀਤ ਗਾਏ। ਬੰਗਲਾ ਸਾਹਿਬ ਗੁਰਦੁਆਰੇ ਨੇ ਪ੍ਰਦਰਸ਼ਨਕਾਰੀਆਂ ਨੂੰ ਖਾਣਾ ਖੁਆਉਣ ਲਈ 'ਲੰਗਰ' ਦੀ ਵਿਵਸਥਾ ਕੀਤੀ। ਦਿੱਲੀ ਦੀ ਆਮ ਆਦਮੀ ਪਾਰਟੀ ਨੇ ਵੀ ਭੋਜਨ ਦੀ ਵਿਵਸਥਾ ਕੀਤੀ ਹੈ। ਕੋਵਿਡ-19 ਮਹਾਮਾਰੀ ਅਤੇ ਮਾਸਕ ਪਹਿਨਣ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਣ ਲਈ ਈ-ਰਿਕਸ਼ਾ 'ਤੇ ਪ੍ਰਚਾਰ ਕੀਤਾ ਗਿਆ। ਬੁਰਾੜੀ ਦੇ ਪੁਰਸ਼ਾਂ ਅਤੇ ਜਨਾਨੀਆਂ ਦੇ ਇਕ ਸਮੂਹ ਨਾਲ ਪਹੁੰਚੀ ਸਮਾਜਿਕ ਵਰਕਰ ਮੇਧਾ ਪਾਟਕਰ ਨੇ ਕਿਹਾ,''ਕਿਸਾਨਾਂ ਦੀ ਏਕਤਾ, ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਰਕਾਰ 'ਤੇ ਦਬਾਅ ਬਣਾਏਗੀ।''
ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ