ਬੰਗਲਾ ਵਿਵਾਦ: ਅਖਿਲੇਸ਼ ਨੇ ਕਿਹਾ ਕਿ ਬੰਗਲਾ ਮੈਂ ਆਪਣਾ ਸਮਾਨ ਲਗਵਾਇਆ ਸੀ
Wednesday, Jun 13, 2018 - 12:32 PM (IST)

ਲਖਨਊ— ਉਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਤੋਂ ਪਹਿਲੇ ਹੀ ਭੰਨ੍ਹਤੋੜ ਦਾ ਮਾਮਲਾ ਹੁਣ ਵਧਦਾ ਜਾ ਰਿਹਾ ਹੈ। ਰਾਜਪਾਲ ਰਾਮ ਨਈਕ ਨੇ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਰਾਜ ਦੀ ਯੋਗੀ ਸਰਕਾਰ ਨੂੰ ਪੱਤਰ ਲਿਖਿਆ ਹੈ। ਹੁਣ ਇਸੀ ਮਾਮਲੇ ਨੂੰ ਲੈ ਕੇ ਅਖਿਲੇਸ਼ ਯਾਦਵ ਨੇ ਮੀਡੀਆ ਨੂੰ ਸੰਬੋਧਿਤ ਕੀਤਾ। ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਘਰ ਮੈਨੂੰ ਮਿਲਣ ਜਾ ਰਿਹਾ ਸੀ, ਇਸ ਲਈ ਮੈਂ ਉਸ ਨੂੰ ਆਪਣੇ ਤਰੀਕੇ ਨਾਲ ਬਣਵਾਉਣ ਦਾ ਕੰਮ ਕੀਤਾ ਸੀ। ਅਖਿਲੇਸ਼ ਨੇ ਕਿਹਾ ਮੇਰੇ ਘਰ 'ਚ ਮੰਦਰ ਦੇਖ ਕੇ ਲੋਕਾਂ ਨੂੰ ਜਲਨ ਹੁੰਦੀ ਹੈ। ਕੁਝ ਲੋਕ ਜਲਨ 'ਚ ਅੰਨ੍ਹੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਸਮੇਂ ਇਹ ਘਰ ਸਾਨੂੰ ਮਿਲਿਆ ਸੀ, ਹਾਲਾਤ ਬਹੁਤ ਖਰਾਬ ਸਨ। ਪਿਛਲੇ 1-2 ਸਾਲ 'ਚ ਮੈਂ ਕੰਮ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਬੰਗਲੇ 'ਚ ਜੋ ਮੰਦਰ ਹੈ ਉਹ ਅਸੀਂ ਬਣਵਾਇਆ ਸੀ, ਸਾਨੂੰ ਸਾਡਾ ਮੰਦਰ ਵਾਪਸ ਕਰ ਦਿਓ।