ਹੜ੍ਹ ''ਚ ਫਸੀ ਸੀ ਬਰਾਤੀ, ਲਾੜੇ ਨੂੰ ''''ਚੁੱਕ ਕੇ ਲੈ ਗਈ'''' ਫੌਜ
Friday, Sep 05, 2025 - 01:25 PM (IST)

ਗੁਰਦਾਸਪੁਰ (ਗੁਰਪ੍ਰੀਤ)- ਅਗਲੇ ਦਿਨ ਸਵੇਰੇ ਮੁੰਡੇ ਦਾ ਵਿਆਹ ਸੀ ਤੇ ਪਿੰਡ ਵਿਚ ਇਕ ਵਾਰ ਫਿਰ ਤੋਂ ਰਾਵੀ ਨਦੀ ਦਾ ਪਾਣੀ ਚੜਨਾ ਸ਼ੁਰੂ ਹੋ ਗਿਆ । ਆਲੇ ਦੁਆਲੇ ਪੰਜ-ਪੰਜ ਫੁੱਟ ਤੱਕ ਪਾਣੀ ਚੜ੍ਹ ਆਇਆ ਸੀ, ਪਰਿਵਾਰ ਨੂੰ ਫਿਕਰ ਪੈ ਗਈ ਸੀ ਮੁੰਡੇ ਦਾ ਵਿਆਹ ਕਿਵੇਂ ਹੋਵੇਗਾ ? ਪਿੰਡ 'ਚੋਂ ਬਰਾਤ ਕਿਵੇਂ ਜਾਵੇਗੀ ? ਇਧਰ ਪਿੰਡ ਆਲੇਚੱਕ ਤੋਂ ਆਪਣੀ ਹੀ ਯੂਨਿਟ ਦੇ ਰਿਟਾਇਰ ਸੂਬੇਦਾਰ ਗੁਰਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਆਪਣੀਆਂ ਗਤੀਵਿਧੀਆਂ ਚਲਾ ਰਹੇ ਆਰਮੀ ਦੀ 270 ਇੰਜੀਨੀਅਰ ਰੈਜੀਮੈਂਟ ਦੇ ਜਵਾਨਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਪਿੰਡ ਚੌਤਰਾ ਜਾ ਕੇ ਲਾੜੇ ਸਮੇਤ ਉਸਦੇ ਦੱਸ ਰਿਸ਼ਤੇਦਾਰਾਂ ਨੂੰ ਪਿੰਡ 'ਚੋਂ ਕੱਢ ਕੇ ਪੈਲੇਸ ਪਹੁੰਚਾਇਆ ਤਾਂ ਜੋ ਉਸਦਾ ਵਿਆਹ ਨਾ ਰੁਕੇ ।
ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ
ਇਹ ਹੀ ਨਹੀਂ ਬੀਤੀ ਰਾਤ ਵੀ ਇਨ੍ਹਾਂ ਵੱਲੋਂ ਪਿੰਡ ਚੌਂਤਰਾ ਦੇ ਦੋ ਵਿਅਕਤੀਆਂ ਜੋ ਨੋਮਨੀ ਨਾਲੇ ਦੇ ਪਾਣੀ ਦੇ ਬਹਾਅ ਦੀ ਚਪੇਟ ਵਿੱਚ ਆ ਕੇ ਰੁੜ ਗਏ ਸਨ, ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਸਹੀ ਸਲਾਮਤ ਰਾਤ 11:30 ਵਜੇ ਪਿੰਡ ਠਾਕੁਰਪੁਰ ਅਤੇ ਸਵੇਰੇ ਉਨ੍ਹਾਂ ਦੇ ਪਿੰਡ ਚੋਂਤਰੇ ਤੱਕ ਪਹੁੰਚਾਇਆ।ਇਹ ਉਹੀ ਟੀਮ ਹੈ ਜਿਸ ਨੇ ਜਵਾਹਰ ਨਵੋਦਿਆ ਵਿਦਿਆਲੇ ਵਿੱਚ ਫਸੇ 400 ਵਿਦਿਆਰਥੀਆਂ ਦਾ ਰੈਸਕਿਊ ਕੀਤਾ ਸੀ । 270 ਇੰਜੀਨੀਅਰ ਰੈਜੀਮੈਂਟ ਹੁਣ ਤੱਕ 600 ਤੋਂ ਵੱਧ ਲੋਕਾਂ ਦਾ ਰੈਸਕਿਊ ਕਰ ਚੁੱਕੀ ਹੈ। ਟੀਮ ਵੱਲੋਂ 26 ਅਗਸਤ ਤੋਂ ਪਿੰਡ ਆਲੇਚੱਕ ਵਿਖੇ ਆਪਣਾ ਡੇਰਾ ਜਮਾਏ ਹੋਏ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ
ਰੈਜੀਮੈਂਟ ਦੇ ਰਿਟਾਇਰ ਸੂਬੇਦਾਰ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਨੂੰ ਠਹਿਰਣ ਲਈ ਆਪਣੀ ਇਮਾਰਤ ਦਿੱਤੀ ਹੈ । ਇਨ੍ਹਾਂ ਦਾ ਲੰਗਰ ਪਾਣੀ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਹੀ ਚੁੱਕੀ ਹੈ ਤੇ ਨਾਲ ਹੀ ਗੁਰਪ੍ਰੀਤ ਸਿੰਘ ਇਨ੍ਹਾਂ ਨਾਲ ਰੈਸਕਿਊ 'ਤੇ ਵੀ ਜਾਂਦੇ ਹਨ । ਦੂਜੇ ਪਾਸੇ ਇਹ ਜਵਾਨ ਪਿੰਡ ਆਲੇਚੱਕ ਦੇ ਵਾਸੀਆਂ ਵੱਲੋਂ ਤਿਆਰ ਕੀਤੇ ਗਏ ਲੰਗਰ, ਰਾਸ਼ਨ, ਚੋਕਰ, ਦਵਾਈਆਂ ਲੈ ਕੇ ਵੀ ਰਾਹਤ ਕਾਰਜ ਕਰਨ ਲਈ ਦੂਰ ਦੁਰਾਡੇ ਜਾਂਦੇ ਹਨ ।
ਇਹ ਵੀ ਪੜ੍ਹੋ-ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8