ਯੂ. ਪੀ. ’ਚ ਥਾਣੇ ’ਤੇ ਹੀ ਚੱਲਿਆ ਬੁਲਡੋਜ਼ਰ
Thursday, Aug 29, 2024 - 10:05 AM (IST)
ਸਿਧਾਰਥਨਗਰ- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲੇ ’ਚ ਕਈ ਥਾਵਾਂ ’ਤੇ ਕਬਜ਼ੇ ਹਟਾ ਕੇ ਸੜਕਾਂ ਚੌੜੀਆਂ ਕਰਨ ਦੀ ਮੁਹਿੰਮ ਚੱਲ ਰਹੀ ਹੈ। ਇਸ ਲੜੀ ਤਹਿਤ ਐੱਸ. ਡੀ. ਐੱਮ. ਉਮਾਸ਼ੰਕਰ ਸਿੰਘ ਜਦੋਂ ਬੁਲਡੋਜ਼ਰ ਲੈ ਕੇ ਕੋਤਵਾਲੀ (ਥਾਣਾ) ਪੁੱਜੇ ਤਾਂ ਵਿਵਾਦ ਖੜ੍ਹਾ ਹੋ ਗਿਆ। ਦਰਅਸਲ ਐੱਸ. ਡੀ. ਐੱਮ. ਨੇ ਥਾਣੇ ਦੀ ਚਾਰਦੀਵਾਰੀ ’ਤੇ ਬੁਲਡੋਜ਼ਰ ਚਲਵਾ ਦਿੱਤਾ। ਇਸ ਸਬੰਧੀ ਸੀ. ਓ. ਅਰੁਣਕਾਂਤ ਸਿੰਘ ਅਤੇ ਇੰਸਪੈਕਟਰ ਨਾਲ ਐੱਸ. ਡੀ. ਐੱਮ. ਦੀ ਤਿੱਖੀ ਬਹਿਸ ਹੋਈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ
ਜ਼ਿਲਾ ਹੈੱਡਕੁਆਰਟਰ ਦੇ ਖਜੂਰੀਆ ਰੋਡ ’ਤੇ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਸੇ ਕ੍ਰਮ ਵਿਚ ਕਬਜ਼ੇ ਵਾਲੇ ਕਈ ਮਕਾਨਾਂ ’ਤੇ ਬੁਲਡੋਜ਼ਰ ਚੱਲਿਆ। ਇਥੋਂ ਤੱਕ ਕਿ ਤਹਿਸੀਲ ਦੀ ਕੰਧ ਨੂੰ ਵੀ ਢਾਹ ਦਿੱਤਾ ਗਿਆ। ਸਦਰ ਥਾਣੇ ਦਾ ਗੇਟ ਵੀ ਕਬਜ਼ੇ ਵਿਚ ਆ ਰਿਹਾ ਸੀ, ਜਿਵੇਂ ਹੀ ਜੇ. ਸੀ. ਬੀ. ਥਾਣੇ ਦੇ ਗੇਟ ’ਤੇ ਪਹੁੰਚੀ ਤਾਂ ਪੁਲਸ ਅਧਿਕਾਰੀ ਉਥੇ ਆ ਗਏ। ਪੁਲਸ ਵਿਭਾਗ ਦੇ ਸੀ. ਓ. ਅਰੁਣਕਾਂਤ ਸਿੰਘ ਵੀ ਮੌਕੇ ’ਤੇ ਪਹੁੰਚੇ ਤੇ ਥਾਣੇ ਦੀ ਕੰਧ ਅਤੇ ਗੇਟ ਤੋੜਨ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ- ਸਰਕਾਰ ਨੇ ਮੀਂਹ ਕਾਰਨ 4 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ
ਆਖ਼ਰਕਾਰ ਤਿੱਖੀ ਬਹਿਸ ਮਗਰੋਂ ਸੀ. ਓ. ਅਤੇ ਦਾਰੋਗਾ ਸਾਬ੍ਹ ਨੂੰ ਇਸ ਮਾਮਲੇ ਵਿਚ ਪਿੱਛੇ ਹਟਣਾ ਪਿਆ। ਕਿਉਂਕਿ ਕੋਤਵਾਲੀ ਦਾ ਗੇਟ ਅਤੇ ਚਾਰਦੀਵਾਰੀ ਕਬਜ਼ੇ ਦੇ ਦਾਇਰੇ ਵਿਚ ਆ ਰਿਹਾ ਸੀ। ਜਿਸ ਨੂੰ ਐੱਸ. ਡੀ. ਐੱਮ. ਦੀ ਮੌਜੂਦਗੀ ਵਿਚ ਤੋੜ ਦਿੱਤਾ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8