ਪ੍ਰੇਮਿਕਾ ਦੀ ਕੁੱਟਮਾਰ ਕਰਨ ਵਾਲੇ ਬੇਰਹਿਮ ਨੌਜਵਾਨ ਦੇ ਘਰ 'ਤੇ ਚੱਲਿਆ ਬੁਲਡੋਜ਼ਰ (ਵੀਡੀਓ)

Tuesday, Dec 27, 2022 - 11:42 AM (IST)

ਪ੍ਰੇਮਿਕਾ ਦੀ ਕੁੱਟਮਾਰ ਕਰਨ ਵਾਲੇ ਬੇਰਹਿਮ ਨੌਜਵਾਨ ਦੇ ਘਰ 'ਤੇ ਚੱਲਿਆ ਬੁਲਡੋਜ਼ਰ (ਵੀਡੀਓ)

ਮੱਧ ਪ੍ਰਦੇਸ਼- ਰੀਵਾ ਪੁਲਸ ਨੇ ਕੁੜੀ ਨਾਲ ਕੁੱਟਮਾਰ ਕਰਨ ਵਾਲੇ ਨੌਜਵਾਨਾ ਪੰਕਜ ਤ੍ਰਿਪਾਠੀ ਨੂੰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਬੁਲਡੋਜ਼ਰ ਚਲਾ ਕੇ ਮੁਲਜ਼ਮ ਦੇ ਘਰ ਨੂੰ ਢਾਹ ਦਿੱਤਾ ਗਿਆ। ਦੋਸ਼ੀ ਨੌਜਵਾਨ ਦਾ ਪ੍ਰੇਮਿਕਾ ਨਾਲ ਕੁੱਟਮਾਰ ਕਰਨ ਵਾਲਾ ਖ਼ੌਫਨਾਕ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋਇਆ ਸੀ। ਇਸ ਵੀਡੀਓ 'ਚ 19 ਸਾਲਾ ਪ੍ਰੇਮਿਕਾ ਨੂੰ 24 ਸਾਲਾ ਪੰਕਜ ਤ੍ਰਿਪਾਠੀ ਬੇਰਹਿਮੀ ਨਾਲ ਕੁੱਟਦੇ ਹੋਏ ਨਜ਼ਰ ਆ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਪੰਕਜ ਤ੍ਰਿਪਾਠੀ ਖ਼ਿਲਾਫ਼ ਅਗਵਾ, ਕੁੱਟਮਾਰ ਵਰਗੀਆਂ ਕਈ ਗੰਭੀਰ ਧਾਰਾਵਾਂ294, 323, 366, 506, 34 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸੀ ਕਿ ਔਰਤਾਂ ਨਾਲ ਅੱਤਿਆਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸ਼੍ਰੀ ਚੌਹਾਨ ਨੇ ਟਵੀਟ ਕਰ ਕੇ ਕਿਹਾ ਕਿ ਰੀਵਾ ਜ਼ਿਲ੍ਹੇ ਦੇ ਮਊਗੰਜ ਖੇਤਰ 'ਚ ਕੁੜੀ ਨਾਲ ਹੋਈ ਕੁੱਟਮਾਰ ਦੀ ਘਟਨਾ ਦੇ ਮੁਲਜ਼ਮ ਪੰਕਜ ਤ੍ਰਿਪਾਠੀ ਨੂੰ ਮਿਰਜ਼ਾਪੁਰ ਤੋਂ ਗ੍ਰਿਫ਼ਤਾਰ ਕਰ ਕੇ ਉਸ ਦੇ ਘਰ 'ਤੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਹੈ। ਮੁਲਜ਼ਮ ਪੰਕਜ ਦਾ ਡਰਾਈਵਿੰਗ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਹੈ। ਮਊਗੰਜ ਥਾਣੇ ਦੇ ਟੀ.ਆਈ. ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਦੀ ਜਿੱਦ ਕਰਨ 'ਤੇ ਪ੍ਰੇਮਿਕਾ ਨੂੰ ਪ੍ਰੇਮੀ ਨੇ ਬੁਰੀ ਤਰ੍ਹਾਂ ਕੁੱਟਿਆ; ਜ਼ਮੀਨ 'ਤੇ ਪਟਕ ਕੇ ਮਾਰੇ ਲੱਤਾਂ-ਮੁੱਕੇ


author

DIsha

Content Editor

Related News