''ਜੇ ਮੇਰੇ ਪੁੱਤ ਨੇ ਇੰਸਪੈਕਟਰ ਸਬੋਧ ਨੂੰ ਮਾਰਿਆ ਤਾਂ ਮੈਂ ਮਾਰਾਂਗੀ ਉਸ ਨੂੰ ਗੋਲੀ''
Saturday, Dec 08, 2018 - 02:33 PM (IST)

ਬੁਲੰਦ ਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ 'ਚ 3 ਦਸੰਬਰ ਨੂੰ ਗਊ ਹੱਤਿਆ ਦੇ ਸ਼ੱਕ 'ਚ ਹੋਈ ਹਿੰਸਾ ਦਾ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਹੈ। ਹਿੰਸਕ ਹੋਈ ਭੀੜ ਨੇ ਪੁਲਸ 'ਤੇ ਹੀ ਹਮਲਾ ਕਰ ਦਿੱਤਾ ਸੀ। ਇਸ ਹਿੰਸਾ 'ਚ ਇੰਸਪੈਕਟਰ ਸਬੋਧ ਕੁਮਾਰ ਸਿੰਘ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ। ਹਿੰਸਾ ਦੌਰਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਫੌਜੀ ਜਤਿੰਦਰ ਉਰਫ ਜੀਤੂ ਇੰਸਪੈਕਟਰ ਸਬੋਧ ਨੂੰ ਗੋਲੀ ਮਾਰਦਾ ਨਜ਼ਰ ਆ ਰਿਹਾ ਹੈ। ਜੀਤੂ ਨੂੰ ਪੁਲਸ ਨੇ ਜੰਮੂ ਤੋਂ ਗ੍ਰਿਫਤਾਰ ਕਰ ਲਿਆ ਹੈ। ਜੀਤੂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਮਾਂ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਹਰ ਪਾਸੇ ਹਲਚਲ ਪੈਦਾ ਕਰ ਦਿੱਤੀ ਹੈ।
ਜੀਤੂ ਦੀ ਮਾਂ ਰਤਨ ਕੌਰ ਨੇ ਕਿਹਾ, ''ਜੇਕਰ ਮੇਰੇ ਪੁੱਤ ਨੇ ਬੁਲੰਦ ਸ਼ਹਿਰ ਵਿਚ ਹੋਈ ਹਿੰਸਾ ਦੌਰਾਨ ਇੰਸਪੈਕਟਰ ਸਬੋਧ ਕੁਮਾਰ ਸਿੰਘ ਨੂੰ ਗੋਲੀ ਮਾਰੀ ਹੋਵੇਗੀ ਤਾਂ ਉਹ ਉਸ ਨੂੰ ਮਾਰ ਦੇਵੇਗੀ। ਮਾਂ ਨੇ ਕਿਹਾ ਕਿ ਮੈਂ ਬੇਰਹਿਮ ਨਹੀਂ ਹਾਂ। ਹਿੰਸਾ 'ਚ ਪੁਲਸ ਇੰਸਪੈਕਟਰ ਸੁਬੋਧ ਅਤੇ ਇਕ ਲੜਕੇ ਸੁਮਿਤ ਚੌਧਰੀ ਦੇ ਮਾਰੇ ਜਾਣ ਦਾ ਦੁੱਖ ਮੈਨੂੰ ਵੀ ਹੈ।'' ਹਾਲਾਂਕਿ ਮਾਂ ਰਤਨ ਕੌਰ ਨੇ ਕਿਹਾ ਕਿ ਬੀਤੇ ਦਿਨੀਂ ਤੋਂ ਉਨ੍ਹਾਂ ਦਾ ਬਾਹਰ ਹੀ ਆਉਣਾ-ਜਾਣਾ ਰਿਹਾ ਹੈ। ਉਸ ਨੂੰ ਬਸ ਇੰਨਾ ਪਤਾ ਹੈ ਕਿ ਘਟਨਾ ਦੇ ਸਮੇਂ ਜੀਤੂ ਉੱਥ ੇਨਹੀਂ ਸੀ, ਉਸ ਨੂੰ ਗਲਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮਾਂ ਨੇ ਅੱਗੇ ਕਿਹਾ ਕਿ ਮੇਰਾ ਵੱਡਾ ਪੁੱਤਰ ਵੀ ਫੌਜ ਵਿਚ ਹੈ ਅਤੇ ਪੁਣੇ ਵਿਚ ਤਾਇਨਾਤ ਹੈ।