ਬਿਲਡਿੰਗ ਤੋਂ ਡਿੱਗਾ ਬੱਚਾ, ਲੋਕਾਂ ਨੇ ਇਸ ਤਰ੍ਹਾਂ ਕੈਚ ਕਰ ਬਚਾਇਆ (ਵੀਡੀਓ)

Wednesday, Dec 04, 2019 - 10:23 AM (IST)

ਬਿਲਡਿੰਗ ਤੋਂ ਡਿੱਗਾ ਬੱਚਾ, ਲੋਕਾਂ ਨੇ ਇਸ ਤਰ੍ਹਾਂ ਕੈਚ ਕਰ ਬਚਾਇਆ (ਵੀਡੀਓ)

ਦਮਨ— ਦਮਨ ਅਤੇ ਦੀਵ 'ਚ ਮੰਗਲਵਾਰ ਨੂੰ ਇੱਥੇ ਇਕ ਚਮਤਕਾਰ ਦੇਖਣ ਨੂੰ ਮਿਲਿਆ। ਇੱਥੇ ਬਿਲਡਿੰਗ ਤੋਂ ਡਿੱਗੇ 2 ਸਾਲਾ ਬੱਚੇ ਨੂੰ ਹੇਠਾਂ ਖੜ੍ਹੇ ਲੋਕਾਂ ਨੇ ਕੈਚ ਕਰ ਕੇ ਬਚਾ ਲਿਆ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਜੰਮ ਕੇ ਇਨ੍ਹਾਂ ਲੋਕਾਂ ਦੀ ਤਾਰੀਫ਼ ਕਰ ਰਹੇ ਹਨ। ਵੀਡੀਓ 'ਚ ਕੁਝ ਲੋਕ ਇਕ ਬਿਲਡਿੰਗ ਦੇ ਹੇਠਾਂ ਜੁਟਦੇ ਹੋਏ ਦਿੱਸ ਰਹੇ ਹਨ। ਉਦੋਂ ਅਚਾਨਕ ਇਕ ਬੱਚਾ ਉੱਪਰੋਂ ਡਿੱਗਦਾ ਹੈ, ਜਿਸ ਨੂੰ ਹੇਠਾਂ ਖੜ੍ਹੇ ਕੁਝ ਨੌਜਵਾਨ ਕੈਚ ਕਰ ਲੈਂਦੇ ਹਨ। ਘਟਨਾ 'ਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ।

 

ਬਿਲਡਿੰਗ ਦੀ ਤੀਜੀ ਮੰਜ਼ਲ 'ਤੋਂ ਡਿੱਗਿਆ 2 ਸਾਲਾ ਬੱਚਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਉਹ ਕਿਵੇਂ ਡਿੱਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।


author

DIsha

Content Editor

Related News