ਮੱਝ ਨੇ ਨਵੀਂ ਸੜਕ 'ਤੇ ਕੀਤਾ ਗੋਬਰ, ਮਾਲਕ ਨੂੰ ਦੇਣਾ ਪਿਆ 10 ਹਜ਼ਾਰ ਜੁਰਮਾਨਾ

Tuesday, Dec 29, 2020 - 04:41 PM (IST)

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ ਮੱਝ ਦੀ ਗਲਤੀ ਦੀ ਸਜ਼ਾ ਉਸ ਦੇ ਮਾਲਕ ਨੂੰ ਮਿਲੀ। ਦਰਅਸਲ ਮੱਝ ਨੇ ਨਵੀਂ ਬਣੀ ਸੜਕ 'ਤੇ ਗੋਬਰ ਕਰ ਦਿੱਤਾ, ਜਿਸ ਤੋਂ ਬਾਅਦ ਨਗਰ ਨਿਗਮ ਮੱਝ ਮਾਲਕ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਨਾਲ ਹੀ, ਇਹ ਰਕਮ ਵਸੂਲ ਵੀ ਲਈ। ਹੁਣ ਗਵਾਲੀਅਰ ਦੇ ਨਾਲ-ਨਾਲ ਪੂਰੇ ਮੱਧ ਪ੍ਰਦੇਸ਼ 'ਚ ਇਸ ਮਾਮਲੇ ਦੀ ਚਰਚਾ ਹੋ ਰਹੀ ਹੈ। ਨਗਰ ਨਿਗਮ ਦੇ ਜੋਨਲ ਅਫ਼ਸਰ ਮਨੀਸ਼ ਕੰਨੌਜੀਆ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗਵਾਲੀਅਰ 'ਚ ਡੀ.ਬੀ. ਸਿਟੀ ਰੋਡ ਦਾ ਨਵੀਨੀਕਰਨ ਕੀਤਾ ਗਿਆ ਹੈ। ਕੰਮ ਪੂਰਾ ਹੋਣ ਤੋਂ ਬਾਅਦ ਨਗਰ ਨਿਗਮ ਕਮਿਸ਼ਨ ਨੇ ਸੜਕ ਦਾ ਨਿਰੀਖਣ ਕੀਤਾ। ਉਸ ਦੌਰਾਨ ਉੱਥੋਂ ਲੰਘ ਰਹੀ ਮੱਝਾਂ ਨੇ ਨਵੀਂ ਬਣੀ ਸੜਕ 'ਤੇ ਗੋਬਰ ਕਰ ਦਿੱਤਾ। ਸੜਕ 'ਤੇ ਗੋਬਰ ਦੇਖ ਕੇ ਕਮਿਸ਼ਨਰ ਸੰਦੀਪ ਮਾਕਿਨ ਭੜਕ ਗਏ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਅਧਿਕਾਰੀ ਨੂੰ ਮੱਝ ਦੇ ਮਾਲਕ 'ਤੇ ਜੁਰਮਾਨਾ ਲਗਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ ਨੇ ਮੱਝ ਮਾਲਕ ਬੇਤਾਲ ਸਿੰਘ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ। 

ਇਹ ਵੀ ਪੜ੍ਹੋ : ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ


PunjabKesari
ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਮੱਝਾਂ ਨੂੰ ਹਟਾਉਣ ਦੀ ਕੋਸ਼ਿਸ਼ ਤਿੰਨ ਵਾਰ ਕੀਤੀਆਂ ਪਰ ਮੱਝਾਂ ਨਹੀਂ ਹਟੀਆਂ। ਇਸ ਦੌਰਾਨ ਮੱਝਾਂ ਦਾ ਮਾਲਕ ਬੇਤਾਲ ਸਿੰਘ ਮੌਕੇ 'ਤੇ ਪਹੁੰਚਿਆ ਅਤੇ ਮੱਝਾਂ ਲੈ ਗਿਆ। ਅਜਿਹੇ 'ਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਬੇਤਾਲ ਸਿੰਘ ਨੂੰ ਜੁਰਮਾਨੇ ਦੀ ਪਰਚੀ ਫੜਾ ਦਿੱਤੀ ਅਤੇ ਉਸ ਤੋਂ ਰਕਮ ਵਸੂਲ ਲਈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਲੋਕਾਂ 'ਤੇ ਜੁਰਮਾਨਾ ਲਗਾਇਆ ਜਾਵੇਗਾ, ਜਿਸ ਕਾਰਨ ਸੜਕ 'ਤੇ ਗੰਦਗੀ ਹੁੰਦੀ ਹੈ। ਇਸ ਕਾਰਵਾਈ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ 'ਤੇ ਹਮਲਾ ਨਾ ਹੋਵੇ, ਅਜਿਹੇ 'ਚ ਉਨ੍ਹਾਂ ਦੀ ਸੁਰੱਖਿਆ ਲਈ ਹੋਮ ਗਾਰਡ ਦੇ ਜਵਾਨ ਵੀ ਤਾਇਨਾਤ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News