ਦਿੱਲੀ ਦੇ ਵੈਲਕਮ ਇਲਾਕੇ ''ਚ ਮੰਦਰ ਨੇੜੇ ਮਿਲਿਆ ਮੱਝ ਦਾ ਵੱਢਿਆ ਹੋਇਆ ਸਿਰ, 2 ਮੁਲਜ਼ਮ ਗ੍ਰਿਫ਼ਤਾਰ

Saturday, Jul 01, 2023 - 11:33 AM (IST)

ਦਿੱਲੀ ਦੇ ਵੈਲਕਮ ਇਲਾਕੇ ''ਚ ਮੰਦਰ ਨੇੜੇ ਮਿਲਿਆ ਮੱਝ ਦਾ ਵੱਢਿਆ ਹੋਇਆ ਸਿਰ, 2 ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ 'ਚ ਸ਼ੁੱਕਰਵਾਰ ਨੂੰ ਇਕ ਮੰਦਰ ਦੇ ਬਾਹਰ ਸੜਕ 'ਤੇ ਇਕ ਮੱਝ ਦਾ ਵੱਢਿਆ ਹੋਇਆ ਸਿਰ ਮਿਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ 'ਚ ਦਿੱਲੀ ਦੇ ਬਾਬਰਪੁਰ ਵਾਸੀ 2 ਮੁਲਜ਼ਮਾਂ, ਅਜ਼ੀਮ (27) ਨਾਮ ਦੇ ਇਕ ਨੌਜਵਾਨ ਅਤੇ 16 ਸਾਲ ਦੇ ਇਕ ਮੁੰਡੇ ਨੂੰ ਫੜਿਆ ਗਿਆ ਹੈ।

ਪੁਲਸ ਡਿਪਟੀ ਕਮਿਸ਼ਨ ਜੋਏ ਤਿਰਕੀ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 5.30 ਵਜੇ ਕਰੀਬ ਇਕ ਵਿਅਕਤੀ ਨੇ ਫ਼ੋਨ ਕਰ ਵੈਲਕਮ ਥਾਣੇ ਨੂੰ ਸੂਚਨਾ ਦਿੱਤੀ ਕਿ ਇੱਥੇ ਵੈਸਟ ਗੋਰਖਪਾਰਕ ਦੇ ਨਾਲਾ ਰੋਡ 'ਤੇ ਇਕ ਮੰਦਰ ਦੇ ਬਾਹਰ ਸੜਕ 'ਤੇ ਮੱਝ ਦਾ ਸਿਰ ਵੱਢਿਆ ਸਿਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਕਿ ਸਕੂਟਰ 'ਤੇ ਸਵਾਰ 2 ਮੁੰਡਿਆਂ ਨੇ ਮੱਝ ਦਾ ਵੱਢਿਆ ਹੋਇਆ ਸਿਰ ਮੰਦਰ ਦੇ ਬਾਹਰ ਸੜਕ 'ਤੇ ਸੁੱਟ ਦਿੱਤਾ ਸੀ। ਡੀ.ਸੀ.ਪੀ. ਨੇ ਦੱਸਿਆ ਕਿ ਮੱਝ ਦੇ ਵੱਢੇ ਹੋਏ ਸਿਰ ਨੂੰ ਪੁਲਸ ਨੇ ਤੁਰੰਤ ਹਾਦਸੇ ਵਾਲੀ ਜਗ੍ਹਾ ਤੋਂ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।


author

DIsha

Content Editor

Related News