ਪੀ. ਐੱਮ. ਮੋਦੀ ਬੋਲੇ- ‘ਬਜਟ’ ਦੇ ਦਿਲ ’ਚ ਪਿੰਡ ਅਤੇ ਕਿਸਾਨ

Monday, Feb 01, 2021 - 03:19 PM (IST)

ਪੀ. ਐੱਮ. ਮੋਦੀ ਬੋਲੇ- ‘ਬਜਟ’ ਦੇ ਦਿਲ ’ਚ ਪਿੰਡ ਅਤੇ ਕਿਸਾਨ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੋਮਵਾਰ ਨੂੰ ਸੰਸਦ ਵਿਚ 2021-2022 ਦਾ ਆਮ ਬਜਟ ਪੇਸ਼ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ’ਚ ਆਤਮਨਿਰਭਰਤਾ ਦਾ ਵਿਜ਼ਨ ਹੈ। ਇਸ ਬਜਟ ਦੇ ਦਿਲ ’ਚ ਪਿੰਡ ਅਤੇ ਕਿਸਾਨ ਹਨ, ਜਿਸ ਤੋਂ ਖੇਤੀ ਖੇਤਰ ਹੋਰ ਮਜ਼ਬੂਤ ਹੋਵੇਗਾ। ਕਿਸਾਨਾਂ ਦੀ ਆਮਦਨ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਮੰਡੀਆਂ ਨੂੰ ਵਧੇਰੇ ਆਜ਼ਾਦ ਕਰਨ ਦੀ ਵਿਵਸਥਾ ਹੈ। 

ਇਹ ਬਜਟ ਨਵੇਂ ਭਾਰਤ ਦੇ ਆਤਮ ਵਿਸ਼ਵਾਸ ਨੂੰ ਉਜਾਗਰ ਕਰਨ ਵਾਲਾ ਬਜਟ ਹੈ। ਬਜਟ ਦੇਸ਼ ’ਚ ਨਵੇਂ ਸੁਧਾਰਾਂ ਲਈ ਹੈ। ਬਜਟ ਤੋਂ ਕੋਰੋਨਾ ਦੀਆਂ ਚੁਣੌਤੀਆਂ ਨਾਲ ਲੜਨ ’ਚ ਮਦਦ ਮਿਲੇਗੀ। ਆਮ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ। ਸਰਕਾਰ ਨੇ ਬਜਟ ਨੂੰ ਪਾਰਦਰਸ਼ੀ ਰੱਖਿਆ। ਬਜਟ ’ਚ ਜਾਨ ਅਤੇ ਜਹਾਨ ’ਤੇ ਵੀ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਜਟ ਦੇਸ਼ ਦੇ ਹਰ ਖੇਤਰ ਦੀ ਗੱਲ ਕਰਦਾ ਹੈ। ਬਜਟ ’ਚ ਸਿਹਤ ਸਹੂਲਤਾਂ ਦੀ ਗੱਲ ਕੀਤੀ ਗਈ ਹੈ। ਬਜਟ ਦੇਸ਼ ਦੇ ਬੁਨਿਆਦੀ ਢਾਂਚੇ ’ਚ ਬਦਲਾਅ ਲਿਆਵੇਗਾ, ਨਾਲ ਹੀ ਨੌਜਵਾਨਾਂ ਨੂੰ ਕਈ ਮੌਕੇ ਦੇਣ ਦਾ ਕੰਮ ਕਰੇਗਾ। ਰੁਜ਼ਗਾਰ ਦੇ ਮੌਕੇ ਵੱਧਣਗੇ। 

ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਸਾਲ 2021 ਦਾ ਬਜਟ ਅਸਾਧਾਰਣ ਹਲਾਤਾਂ ਦਰਮਿਆਨ ਪੇਸ਼ ਕੀਤਾ ਗਿਆ, ਇਸ ’ਚ ਵਿਕਾਸ ਦਾ ਵਿਸ਼ਵਾਸ ਅਤੇ ਅਹਿਸਾਸ ਹੈ। ਕੋਰੋਨਾ ਨੇ ਦੁਨੀਆ ਵਿਚ ਜੋ ਪ੍ਰਭਾਵ ਪੈਦਾ ਕੀਤਾ ਹੈ, ਉਸ ਨੇ ਪੂਰੀ ਮਨੁੱਖੀ ਜਾਤੀ ਨੂੰ ਹਿੱਲਾ ਕੇ ਰੱਖ ਦਿੱਤਾ। ਇਨ੍ਹਾਂ ਹਲਾਤਾਂ ਦਰਮਿਆਨ ਅੱਜ ਦਾ ਬਜਟ ਭਾਰਤ ਦੇ ਆਤਮ ਵਿਸ਼ਵਾਸ ਨੂੰ ਉਜਾਗਰ ਕਰਨ ਵਾਲਾ ਹੈ। ਅਜਿਹੇ ਬਜਟ ਘੱਟ ਹੀ ਵੇਖਣ ਨੂੰ ਮਿਲਦੇ ਹਨ, ਜਿਸ ਵਿਚ ਸ਼ੁਰੂ ਦੇ ਇਕ-ਦੋ ਘੰਟਿਆਂ ਵਿਚ ਇੰਨੇ ਸਕਾਰਾਤਮਕ ਜਵਾਬ ਆਏ। ਇਸ ਬਜਟ ਵਿਚ ਸੂਖਮ, ਲਘੂ ਅਤੇ ਛੋਟੇ ਉੱਦਮੀਆਂ (ਐੱਮ. ਐੱਸ. ਐੱਮ. ਈ.) ਅਤੇ ਬੁਨਿਆਦੀ ਢਾਂਚੇ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਹ ਬਜਟ ਜਿਸ ਤਰ੍ਹਾਂ ਨਾਲ ਹੈਲਥ ਕੇਅਰ ’ਤੇ ਕੇਂਦਰਿਤ ਹੈ, ਉਹ ਵੀ ਬਾ-ਕਮਾਲ ਹੈ। ਇਸ ਬਜਟ ਵਿਚ ਦੱਖਣ ਦੇ ਸਾਡੇ ਸੂਬੇ, ਪੂਰਬੀ-ਉੱਤਰੀ ਦੇ ਸਾਡੇ ਸੂਬੇ ਅਤੇ ਉੱਤਰ ਦੇ ਲੇਹ-ਲੱਦਾਖ ਵਰਗੇ ਖੇਤਰਾਂ ’ਚ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। 


author

Tanu

Content Editor

Related News