ਮੈਡੀਕਲ ਅਫਸਰ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Friday, Sep 20, 2019 - 10:36 AM (IST)

ਨਵੀਂ ਦਿੱਲੀ—ਬਿਹਾਰ ਟੈਕਨੀਕਲ ਸਰਵਿਸ ਕਮਿਸ਼ਨ (BTSC) ਨੇ ਸਪੈਸ਼ਲਿਸਟ ਮੈਡੀਕਲ ਅਫਸਰ ਅਤੇ ਜਨਰਲ ਮੈਡੀਕਲ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 6,437
ਆਖਰੀ ਤਾਰੀਕ- 18 ਅਕਤੂਬਰ, 2019
ਅਹੁਦਿਆਂ ਦਾ ਵੇਰਵਾ-
ਜਨਰਲ ਮੈਡੀਕਲ ਅਫਸਰ ਲਈ ਅਹੁਦੇ 2,425
ਸਪੈਸ਼ਲਿਸਟ ਮੈਡੀਕਲ ਅਫਸਰ ਲਈ ਅਹੁਦੇ 4,012
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਮ. ਬੀ. ਬੀ. ਐੱਸ. (MBBS) ਦੀ ਡਿਗਰੀ ਪਾਸ ਕੀਤੀ ਹੋਵੇ।
ਅਪਲਾਈ ਫੀਸ-
ਜਨਰਲ/ਓ. ਬੀ. ਸੀ ਲਈ 200 ਰੁਪਏ
ਐੱਸ. ਸੀ/ਐੱਸ. ਟੀ ਲਈ 50 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://btsc.bih.nic.in/ ਪੜ੍ਹੋ।