ਮਾਇਆਵਤੀ ਨੇ ਆਨੰਦ ਕੁਮਾਰ ਨੂੰ ਫਿਰ ਬਣਾਇਆ ਪਾਰਟੀ ਦਾ ਰਾਸ਼ਟਰੀ ਉਪ ਪ੍ਰਧਾਨ

Sunday, Jun 23, 2019 - 02:51 PM (IST)

ਲਖਨਊ—ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਵੀ ਪਾਰਟੀ ਸੰਗਠਨ 'ਚ ਭਾਈ-ਭਤੀਜਾਵਾਦ ਸ਼ੁਰੂ ਕਰ ਦਿੱਤਾ ਹੈ। ਲਖਨਊ 'ਚ ਅੱਜ ਬੈਠਕ ਦੌਰਾਨ ਕਈ ਮਹੱਤਵਪੂਰਨ ਬਦਲਾਅ ਕੀਤੇ ਗਏ। ਮਾਇਆਵਤੀ ਨੇ ਭਰਾ ਆਨੰਦ ਕੁਮਾਰ ਨੂੰ ਦੁਬਾਰਾ ਫਿਰ ਪਾਰਟੀ ਦਾ ਰਾਸ਼ਟਰੀ ਉਪ-ਪ੍ਰਧਾਨ ਬਣਾਇਆ ਹੈ। 
ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ ਰਾਸ਼ਟਰੀ ਉਪ ਪ੍ਰਧਾਨ ਗੌਤਮ ਵੀ ਹੁਣ ਨੈਸ਼ਨਲ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੰਭਾਲਣਗੇ। ਦੂਜੇ ਪਾਸੇ ਦਾਨਿਸ਼ ਅਲੀ ਨੂੰ ਪਾਰਟੀ ਨੇ ਲੋਕ ਸਭਾ 'ਚ ਪਾਰਟੀ ਦਾ ਨੇਤਾ ਬਣਾਇਆ ਹੈ। 

PunjabKesari

ਇਸ ਤੋਂ ਇਲਾਵਾ ਜੌਨਪੁਰ ਤੋਂ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਲੋਕ ਸਭਾ 'ਚ ਬੀ. ਐੱਸ. ਪੀ. ਦੇ ਉਪ ਨੇਤਾ ਹੋਣਗੇ ਜਦਕਿ ਪਾਰਟੀ ਦੇ ਸੀਨੀਅਰ ਨੇਤਾ ਸਤੀਸ਼ ਚੰਦਰ ਮਿਸ਼ਰਾ ਰਾਜ ਸਭਾ 'ਚ ਬੀ. ਐੱਸ. ਪੀ. ਦੇ ਨੇਤਾ ਹੋਣਗੇ। ਐਤਵਾਰ ਨੂੰ ਬੈਠਕ 'ਚ ਬੀ. ਐੱਸ. ਪੀ. ਦੇ ਤਮਾਮ ਨੇਤਾਵਾਂ ਨੂੰ ਬੁਲਾਇਆ ਗਿਆ ਸੀ। ਨੇਤਾਵਾਂ ਨਾਲ ਬੈਠਕ 'ਚ ਪਾਰਟੀ ਸੁਪ੍ਰੀਮੋ ਮਾਇਆਵਤੀ ਨੇ ਇਨ੍ਹਾਂ ਅਹੁਦਿਆਂ 'ਤੇ ਫੈਸਲੇ ਕੀਤੇ।


Iqbalkaur

Content Editor

Related News