ਬਸਪਾ ਨੂੰ ਝਟਕਾ, ਚੰਦਰ ਪ੍ਰਕਾਸ਼ ਮਿਸ਼ਰਾ ਭਾਜਪਾ ''ਚ ਹੋਏ ਸ਼ਾਮਲ

03/20/2019 4:00:39 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ 'ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਚੰਦਰ ਪ੍ਰਕਾਸ਼ ਮਿਸ਼ਰਾ ਬੁੱਧਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਸ਼੍ਰੀ ਮਿਸ਼ਰਾ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਸ਼੍ਰੀਮਤੀ ਸਮਰਿਤੀ ਇਰਾਨੀ ਦੀ ਮੌਜੂਦਗੀ 'ਚ ਇੱਥੇ ਭਾਜਪਾ ਹੈੱਡ ਕੁਆਰਟਰ 'ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। PunjabKesariਸ਼੍ਰੀ ਮਿਸ਼ਰਾ ਨੇ ਸਾਲ 2004 'ਚ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਬਸਪਾ ਦੇ ਟਿਕਟ 'ਤੇ ਚੋਣ ਲੜੀ ਸੀ ਅਤੇ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਦੇ ਵਿਰੁਅਧ 16.85 ਫੀਸਦੀ ਵੋਟ ਹਾਸਲ ਕਰ ਕੇ ਦੂਜੇ ਸਥਾਨ 'ਤੇ ਰਹੇ ਸਨ। ਪਾਰਟੀ 'ਚ ਸ਼੍ਰੀ ਮਿਸ਼ਰਾ ਦਾ ਸਵਾਗਤ ਕਰਦੇ ਹੋਏ ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ 'ਚ ਅਮੇਠੀ ਦੇ ਚਾਰੇ ਪਾਸਿਓਂ ਵਿਕਾਸ ਨੂੰ ਦੇਖਦੇ ਹੋਏ ਸ਼੍ਰੀ ਮਿਸ਼ਰਾ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।


DIsha

Content Editor

Related News